News

ਭਾਰਤ ਸਰਕਾਰ ਵਲੋਂ ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ, ਕਹਿੰਦੇ,”ਸਾਨੂੰ ਭਾਰਤ ਵੱਲੋਂ ਬਹੁਤ ਪਿਆਰ ਮਿਲਿਆ “!

ਅੰਮ੍ਰਿਤਸਰ ਅੱਜ ਭਾਰਤ ਸਰਕਾਰ ਵੱਲੋਂ ਦਰਿਆ ਦਿਲੀ ਦਿਖਾਉਂਦੇ ਹੋਏ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਦੋਵਾਂ ਦੇਸ਼ਾਂ ਦੀ ਸਿੰਧੀ ਤੋਂ ਬਾਅਦ ਇੱਕ ਦੂਜੇ ਦੇ ਜਿਹੜੇ ਕੈਦੀ ਹਨ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ ਜਿਸ ਦੇ ਚਲਦੇ ਅੱਜ ਭਾਰਤ ਸਰਕਾਰ ਵੱਲੋਂ ਵੀ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਗਿਆ। ਇਹ ਕੈਦੀ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਪਾਕਿਸਤਾਨ ਦੇ ਲਈ ਰਵਾਨਾ ਹੋਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਕੈਦੀਆਂ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਕੈਦੀ ਅਜਿਹਾ ਹੈ ਜਿਸ ਦਾ ਨਾਂ ਮਸਰੂਰ ਹੈ ਤੇ ਉਹ ਪਾਕਿਸਤਾਨ ਦੇ ਕਰਾਚੀ ਸਾਈਡ ਦਾ ਰਹਿਣ ਵਾਲਾ ਹੈ ਉਸ ਨੇ ਦੱਸਿਆ ਕਿ ਉਹ 2008 ਦੇ ਵਿੱਚ ਭਾਰਤ ਆਇਆ ਸੀ ਉਸ ਕੋਲੋਂ ਛੇ ਮਹੀਨੇ ਦਾ ਵੀਜ਼ਾ ਸੀ ਤੇ ਜਦੋਂ ਵੀਜ਼ਾ ਉਸ ਦਾ ਖਤਮ ਹੋ ਗਿਆ ਤਾਂ ਉਸ ਨੂੰ ਉਥੋਂ ਦੀ ਪੁਲਿਸ ਨੇ ਗ੍ਰਫਤਾਰ ਕਰ ਲਿਆ ਉਹਨੇ ਦੱਸਿਆ ਕਿ ਉਹ ਲਖਨਊ ਦਾ ਵੀਜ਼ਾ ਲੈ ਕੇ ਆਇਆ ਸੀ ਤੇ ਲਖਨਊ ਦੇ ਵਿੱਚ ਇੱਕ ਦੁਕਾਨ ਤੇ ਸ਼ੀਸ਼ਾ ਕਟਿੰਗ ਤੇ ਸ਼ੀਸ਼ਾ ਲਗਾਉਣ ਦਾ ਕੰਮ ਕਰਦਾ ਸੀ ਜਿਸ ਦੇ ਚਲਦੇ ਉਸਦੇ ਹੀ ਸਾਥੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਪਾਕਿਸਤਾਨੀ ਹੈ ਤੇ ਉਹ ਬਿਨਾਂ ਵਿਜੇ ਤੋਂ ਭਾਰਤ ਵਿੱਚ ਰਹਿ ਰਿਹਾ ਹੈ। ਜਿਸ ਦੇ ਚਲਦੇ ਉਸ ਨੂੰ ਉਥੋਂ ਦੀ ਪੁਲਿਸ ਨੇ ਫੜ ਲਿਆ ਤੇ ਉਸ ਨੂੰ ਜੇਲ ਵਿੱਚ ਭੇਜ ਦਿੱਤਾ ਉਸ ਨੇ ਦੱਸਿਆ ਕਿ ਲਖਨਊ ਜੇਲ ਵਿੱਚ ਬੰਦ ਰਿਹਾ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਪਰ ਹਾਈ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਉਸ ਨੇ ਸਾਢੇ 16 ਸਾਲ ਭਾਰਤ ਦੀ ਜੇਲ ਦੇ ਵਿੱਚ ਗੁਜ਼ਾਰ ਦਿੱਤੇ ਤੇ ਅੱਜ ਉਹ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ ਤੇ ਉਹ ਬਹੁਤ ਖੁਸ਼ ਹੈ ਉੱਥੇ ਉਹਨੇ ਕਿਹਾ ਕਿ ਜਿੰਨਾ ਪਿਆਰ ਮੈਨੂੰ ਭਾਰਤ ਵਿੱਚੋਂ ਮਿਲਿਆ ਹੈ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕਦੇ ਪਾਕਿਸਤਾਨੀ ਹਾਂ ਮੈਂ ਦੋਵਾਂ ਸਰਕਾਰਾਂ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੈਨੂੰ ਅੱਜ ਆਪਣੇ ਵਤਨ ਵਾਪਸ ਭੇਜਿਆ ਹੈ। ਉੱਥੇ ਹੀ ਇੱਕ ਪਾਕਿਸਤਾਨੀ ਕੈਦੀ ਜਾਫਰ ਹੁਸੈਨ ਹੈ ਜੋ ਜਸੂਸੀ ਦੇ ਕੇਸ ਵਿੱਚ ਪਕੜਿਆ ਗਿਆ ਸੀ ਜਿਸ ਨੂੰ 17 ਸਾਲ ਦੀ ਸਜ਼ਾ ਹੋਈ ਅੱਜ ਉਹ ਆਪਣੀ ਸਜਾ ਪੂਰੀ ਕਰ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ ਜਾਫਰ ਹੁਸੈਨ ਨੇ ਦੱਸਿਆ ਕਿ ਉਹ ਰਾਜਸਥਾਨ ਦੀ ਅਲਵਰ ਜੇਲ ਵਿੱਚ ਬੰਦ ਸੀ ਤੇ ਜਸੂਸੀ ਦੇ ਕੇਸ ਵਿੱਚ ਫੜਿਆ ਗਿਆ ਸੀ ਉਹ ਸ਼ਾਦੀਸ਼ੁਦਾ ਹੈ ਤੇ ਉਸਦੀ ਪਤਨੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਰਹਿੰਦੀ ਹੈ ਉੱਥੇ ਹੀ ਇੱਕ ਕੈਦੀ ਨੰਦ ਲਾਲ ਹੈ ਜੋ ਕਿ ਸਿੰਧ ਪ੍ਰਾਂਤ ਦਾ ਰਹਿਣ ਵਾਲਾ ਹੈ ਉਸ ਦ ਭਾਰਤ ਦੇ ਰਾਜਸਥਾਨ ਦੇ ਵਿੱਚ ਜਮੀਨ ਸੀ ਜਿਸ ਤੇ ਉਸਦੇ ਰਿਸ਼ਤੇਦਾਰਾਂ ਨੇ ਕਬਜ਼ਾ ਕੀਤਾ ਹੋਇਆ ਸੀ ਉਹ ਆਪਣੀ ਜਮੀਨ ਛੁਡਵਾਉਣ ਦੇ ਲਈ ਭਾਰਤ ਵਿਜੇ ਦੇ ਉੱਤੇ ਆਇਆ ਸੀ ਉਸ ਦਾ ਵੀਜ਼ਾ ਖਤਮ ਹੋ ਗਿਆ ਤੇ ਉਸਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਿਤ ਕਰ ਉਸ ਨੂੰ ਜੇਲ ਵਿੱਚ ਭਜਵਾ ਦਿੱਤਾ। ਅੱਜ ਉਹ ਸੱਤ ਸਾਲ ਦੀ ਜੇਲ ਕੱਟ ਕੇ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸਦੀ ਉਮਰ 37 ਸਾਲ ਦੇ ਕਰੀਬ ਹੈ। ਤੇ ਉਸਦੇ ਪੰਜ ਬੱਚੇ ਹਨ ਕਿਉਂਕਿ ਪਾਕਿਸਤਾਨ ਵਿੱਚ ਰਹਿੰਦੇ ਹਨ ਉਸਨੇ ਕਿਹਾ ਕਿ ਮੈਂ ਭਾਰਤ ਦੀ ਨਾਗਰਿਕਤਾ ਚਾਹੁੰਦਾ ਸਾਂ ਪਰ ਫਿਲਹਾਲ ਮੈਨੂੰ ਭਾਰਤ ਦੀ ਨਾਗਰਿਕਤਾ ਨਹੀਂ ਮਿਲੀ ਮੇਰੀ ਜਮੀਨ ਭਾਰਤ ਵਿੱਚ ਹੈ ਜਿਸ ਦੇ ਚਲਦੇ ਮੈਂ ਭਾਰਤ ਸਰਕਾਰ ਕੋਲੋਂ ਅਪੀਲ ਕਰਦਾ ਹਾਂ ਮੈਨੂੰ ਨਾਗਰਿਕਤਾ ਦਿੱਤੀ ਜਾਵੇ।

Comment here

Verified by MonsterInsights