News

ਦਮਦਮੀ ਟਕਸਾਲ ਦੇ ਮੁੱਖੀ ਦੇ ਮਹਾਕੁੰਬ ਵਿੱਚ ਇਸ਼ਨਾਨ ਕਰਨ ਨੂੰ ਲੈ ਕੇ ਹੋਇਆ ਵਿਵਾਦ

ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਵਫਦ ਅੱਜ ਮਿਲਣ ਦੇ ਲਈ ਪਹੁੰਚਿਆ। ਉਹਨਾਂ ਵੱਲੋਂ ਇੱਕ ਮੰਗ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਂ ਤੇ ਹੈਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਦਿੱਤਾ ਗਿਆ ।ਮੌਕੇ ਇਸ ਵਫਦ ਨੇ ਇੱਕ ਮੰਗ ਪੱਤਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਮਹਿਤਾ ਦੇ ਖਿਲਾਫ ਦਿੱਤਾ ਦਰਅਸਲ ਪਿਛਲੇ ਦਿਨੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਪਰਿਆਗਰਾਗ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਜਾ ਕੇ ਇਸ਼ਨਾਨ ਕੀਤਾ ਸੀ ਜਿਸ ਦੇ ਚਲਦੇ ਉਹਨਾਂ ਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਸਨ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਇਸ ਗੱਲ ਦਾ ਕਾਫੀ ਰੋਸ਼ ਪਾਇਆ ਗਿਆ ਕਿ ਹਿੰਦੂਆਂ ਦੇ ਮਹਾਕੁੰਭ ਵਿੱਚ ਜਾ ਕੇ ਸਿੱਖ ਆਗੂ ਇਸ਼ਨਾਨ ਕਰ ਰਿਹਾ ਹੈ। ਜਿਸ ਦੇ ਚਲਦੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਥੇਬੰਦੀਆਂ ਵੱਲੋਂ ਪਹੁੰਚ ਕੇ ਉਹਨਾਂ ਦੇ ਹੈਡ ਗ੍ਰੰਥੀ ਨੂੰ ਇਹ ਮੰਗ ਪੱਤਰ ਦਿੱਤਾ ਗਿਆ ਉਹਨਾਂ ਦੇ ਖਿਲਾਫ ਉਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਫਦ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਕੁਝ ਅੰਗ ਪੜ੍ਹ ਕੇ ਸੁਣਾਏ ਜਿਸ ਵਿੱਚ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਤੀਰਥ ਇਸਨਾਨ ਵਿੱਚ ਜਾ ਕੇ ਇਸ਼ਨਾਨ ਕਰਨ ਦਾ ਖੰਡਨ ਕੀਤਾ ਗਿਆ ਹੈ। ਜੋ ਸੰਪੂਰਨ ਸਿੱਖ ਹੈ ਉਹ ਕਿਸੇ ਵੀ ਤੀਰਥ ਵਿੱਚ ਜਾ ਕੇ ਸੁਣਾ ਨਹੀਂ ਕਰ ਸਕਦਾ। ਪਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਨੇ ਗੁਰੂ ਸਾਹਿਬ ਦੇ ਬਚਨਾਂ ਦਾ ਪਾਲਣ ਨਾ ਕਰਕੇ ਬਾਣੀ ਦਾ ਖੰਡਨ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਅਲੱਗ ਧਰਮ ਤੋਂ ਹਾਂ ਔਰ ਇੱਕ ਸਿੱਖ ਕਿਸੇ ਵੀ ਧਰਮ ਦੇ ਰਿਵਾਇਤਾਂ ਦਾ ਪਾਲਣ ਨਾ ਕਰੇ ਜਦ ਕਿ ਬਾਬਾ ਹਰਨਾਮ ਸਿੰਘ ਨੇ ਇਸ ਤਰ੍ਹਾਂ ਦਾ ਗਲਤ ਕੰਮ ਕੀਤਾ ਹੈ। ਇਸ ਦੇ ਚਲਦੇ ਹੈਡ ਗ੍ਰੰਥੀ ਅੰਮ੍ਰਿਤਸਰ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਦੇ ਲਈ ਅਸੀਂ ਆਏ ਹਾਂ ਤੇ ਮੰਗ ਕਰਦੇ ਹਾਂ ਕਿ ਬਾਬਾ ਹਰਨਾਮ ਸਿੰਘ ਦੇ ਖਿਲਾਫ ਤੌਰ ਤੇ ਇਹਨਾਂ ਨੂੰ ਮਾਮਲੇ ਦੀ ਪੁੱਛਗਿੱਛ ਕੀਤੀ ਜਾਵੇ ਅਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਵੀ ਕੀਤੀ ਜਾਵੇ ਤੇ ਅੱਗੇ ਤੋਂ ਕੋਈ ਇਹੋ ਜਿਹੀ ਕੁਰਤੀ ਨਾ ਕਰੇ।

Comment here

Verified by MonsterInsights