News

ਅਮਰੀਕਾ ਤੋਂ ਡਿਪੋਰਟ ਹੋਏ 104 ਭਾਰਤੀਆਂ ਨੂੰ ਲੈਕੇ ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ

ਅਮਰੀਕਾ ਤੋਂ ਡਿਪੋਰਟ ਹੋਏ 104 ਭਾਰਤੀਆਂ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ, ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਸ ਏਜਟ ਨੇ 60 ਲੱਖ ਰੁਪਆ ਲੈ ਕੇ ਗਲਤ ਤਰੀਕੇ ਨਾਲ ਵਿਦੇਸ਼ ਭੇਜਿਆ ਸੀ ਨੌਜਵਾਨ ਦਲੇਰ ਸਿੰਘ ਨੂੰ ਉਸਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਹੈ।, ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਕੀਤਾ ਗਿਆ ਮਾਮਲਾ ਦਰਜ, ਏਜੰਟ ਸਤਨਾਮ ਸਿੰਘ ਦੇ ਦਫਤਰ ਨੂੰ ਵੀ ਪੁਲਿਸ ਦੇ ਵੱਲੋਂ ਕੀਤਾ ਗਿਆ ਸੀਲ, ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਸਾਨੂੰ ਲਿਖਤੀ ਸ਼ਿਕਾਇਤ ਕਰਨ ਅਸੀਂ ਉਹਨਾਂ ਏਜਡਾਂ ਦੇ ਖਿਲਾਫ ਕਰਾਂਗੇ ਮਾਮਲਾ ਦਰਜ ਅਤੇ ਕਰਾਂਗੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ, ਉਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਅੰਦਰ ਮਨੁੱਖੀ ਤਸਕਰੀ ਨਹੀਂ ਕਰਨ ਦਿੱਤੀ ਜਾਵੇਗੀ ਮ ਜੋ ਵੀ ਮਨੁੱਖੀ ਤਸਕਰੀ ਦਾ ਹਿੱਸਾ ਬਣੇਗਾ ਉਸਨੂੰ ਵੀ ਬਖਸ਼ਿਆ ਨਹੀਂ ਜਾਵੇਗਾ।, ਉਨਾਂ ਨੇ ਕਿਹਾ ਕਿ ਨੌਜਵਾਨਾਂ ਦੇ ਹੱਥ ਅਤੇ ਪੈਰਾਂ ਤੇ ਜੰਜੀਰਾ ਲਿਆ ਕੇ ਲਿਆਣਾ ਬਹੁਤ ਗਲਤ , ਕੀ ਸਾਡਾ ਮੈਨੂੰ ਦੱਸ ਧਾਲੀਵਾਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲ ਟਰੰਪ ਉਹਨਾਂ ਦੇ ਦੋਸਤ ਹਨ। ਉਹਨਾਂ ਨੂੰ ਇਸ ਮਾਮਲੇ ਤੇ ਗੱਲ ਕਰਨੀ ਚਾਹੀਦੀ ਆ, ਅਮਰੀਕਾ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਸਾਡੇ ਭਾਰਤੀ ਨਾਗਰਿਕਾਂ ਨੂੰ ਇਸ ਤਰ੍ਹਾਂ ਵਾਪਸ ਭੇਜਣ, ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਸ ਬਾਬਤ ਅਮੇਰੀਕਾ ਸਰਕਾਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ।, ਨੌਜਵਾਨਾਂ ਨੂੰ ਸਾਡੀ ਵਿਦੇਸ਼ੀ ਅੰਬੈਸੀ ਵਿੱਚ ਭੇਜਣਾ ਚਾਹੀਦਾ, ਜੋ ਵੀ ਟਰੈਵਲ ਏਜੰਟ ਮਨੁੱਖੀ ਤਸਕਰੀ ਕਰਨਗੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।, ਜੇਕਰ ਕਿਸੇ ਵੀ ਏਜੰਟ ਦਾ ਸਾਡੇ ਕੋਲ ਕੋਈ ਵੀ ਸਬੂਤ ਆਉਂਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।, ਕੇਂਦਰ ਦੀ ਪੰਜਾਬ ਨੂੰ ਬਦਨਾਮ ਕਰਨ ਦੀ ਚਾਲ ਸੀ ਜਿਸ ਕਰਕੇ ਉਨਾਂ ਨੇ ਜਾਣ ਬੁਝ ਕੇ ਜਹਾਜ਼ ਨੂੰ ਅੰਮ੍ਰਿਤਸਰ ਭੇਜਿਆ, ਜਹਾਜ ਨੂੰ ਦਿੱਲੀ ਉਤਰਨਾ ਚਾਹੀਦਾ ਸੀ ਦਿੱਲੀ ਵੱਡਾ ਇੰਟਰਨੈਸ਼ਨਲ ਏਅਰਪੋਰਟ ਹੈ।, ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਆਪਣਾ ਜਹਾਜ਼ ਭੇਜਦੇ ਅਤੇ ਆਪਣੇ ਭਾਰਤੀਆਂ ਨੂੰ ਵਾਪਸ ਲੈ ਕੇ ਆਉਂਦੇ, ਪੰਜਾਬ ਦੇ ਜਿਹੜੇ ਵੀ ਲੋਕ ਟਰੈਵਲ ਏਜਡਾ ਦੀ ਠੱਗੀ ਦਾ ਸ਼ਿਕਾਰ ਹੋਏ ਹਨ ਉਹ ਸਾਹਮਣੇ ਆਉਣ, ਉਹਨਾਂ ਨੇ ਕਿਹਾ ਕਿ ਵਿਦੇਸ਼ ਜਾ ਕੇ ਹੀ ਤਰੱਕੀ ਨਹੀਂ ਸਗੋਂ ਇੱਥੇ ਰਹਿ ਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ।, ਲੋਕ ਆਪਣੇ ਬੱਚਿਆਂ ਨੂੰ ਪਹਿਲਾਂ ਪੜਾਉਣ ਲਿਖਵਾਉਣ ਫੇਰ ਵਿਦੇਸ਼ ਭੇਜਣ, ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਵਾਲਿਆਂ ਦੇ ਉਹ ਸਖਤ ਖਿਲਾਫ ਹਨ।

Comment here

Verified by MonsterInsights