ਅੱਜ ਮਿਤੀ 06/02/2025 ਨੂੰ ਪੰਜਾਬ ਰੋਡਵੇਜ ਪਨਬਸ ਲੁਧਿਆਣਾ ਡੀਪੂ ਦੀ ਬੱਸ ਜੋ ਕਿ ਲੁਧਿਆਣਾ ਦਿੱਲੀ ਰੂਟੀਨ ਮੁਤਾਬਿਕ ਜਾ ਰਹੀ ਸੀ ਤਾਂ ਸਾਹਨੇਵਾਲ ਦੇ ਕੋਲ ਕੁਝ ਗੁੰਡਿਆਂ ਵੱਲੋਂ ਕਾਰਾ ਅੱਗੇ ਲਗਾ ਕੇ ਬੱਸ ਨੂੰ ਰੋਕ ਕੇ 7-8 ਗੁੰਡਿਆਂ ਵੱਲੋਂ ਤੇਜਤਾਰ ਹਥਿਆਰਾਂ ਨਾਲ ਬਸ ਸਟਾਫ ਨਾਲ ਕੁੱਟਮਾਰ ਕੀਤੀ ਅਤੇ ਸਵਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਅਤੇ ਅਤੇ ਅੰਨੇਵਾਹ ਇੱਟਾਂ ਰੋੜੇ ਚਲਾਏ ਏ ਗਏ।ਜਿਸ ਕਾਰਨ ਬਸ ਡਰਾਈਵਰ ਗੰਭੀਰ ਜਖਮੀ ਹੋ ਗਿਆ ਅਤੇ ਬੱਸ ਦੀ ਭਣਤੋੜ ਕਰਕੇ ਦੋਸ਼ੀ ਮੌਕੇ ਤੇ ਫਰਾਰ ਹੋ ਗਏ। ਜਿਸ ਉਪਰੰਤ ਨਾਲ ਦੇ ਸਟਾਫ ਵੱਲੋਂ ਤੁਰੰਤ ਡਰਾਈਵਰ ਨੂੰ ਸਾਹਨੇਵਾਲ ਸਿਵਲ ਹੋਸਪਿਟਲ ਵਿੱਚ ਦਾਖਲ ਕਰਵਾਇਆ ਗਿਆ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲੁਧਿਆਣੇ ਰੈਫਰ ਕਰ ਦਿੱਤਾ ਗਿਆ ਜੋ ਕਿ ਜੇਰੇ ਇਲਾਜ ਅਧੀਨ ਹੈ। ਜਿਸ ਦੇ ਬਾਅਦ ਰੋਸ ਵਜੋਂ ਬੱਸ ਡਰਾਈਵਰਾਂ ਨੇ ਹਾਈਵੇਜ ਤੇ ਜਾਮ ਲਗਾ ਦਿੱਤਾ ਤਾਂ ਕੁਝ ਦੇਰ ਬਾਅਦ ਜਥੇਬੰਦੀ ਦੇ ਨੁਮਾਇੰਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾ ਪ੍ਰਸ਼ਾਸਨ ਵੱਲੋਂ ਤੁਰੰਤ ਸਖਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਰੈਸਟ ਕਰਨ ਦਾ ਭਰੋਸਾ ਦਿੱਤਾ ਜਿਸ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਲੋਕਾਂ ਨੂੰ ਖੱਜਲ ਖਵਾਰੀ ਨੂੰ ਵੇਖਦਿਆਂ ਹੋਇਆਂ ਮੌਕੇ ਤੇ ਜਾਮ ਨੂੰ ਖਲਵਾ ਦਿੱਤਾ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਐਫ ਆਰ ਆਈ ਦਰਜ ਕਰਕੇ ਗ੍ਰਿਫਤਾਰ ਨਾ ਕੀਤਾ ਤਾਂ ਕੱਲ 7 ਫਰਵਰੀ 2025 ਨੂੰ ਜਥੇਬੰਦੀ ਵੱਲੋ ਫਿਰ ਸਾਹਨੇਵਾਲ ਥਾਣੇ ਦੇ ਸਾਹਮਣੇ ਹਾਈਵੇਜ ਤੇ ਧਰਨਾ ਲਗਾਇਆ ਜਾਵੇਗਾ ਅਤੇ ਇਨਸਾਫ ਨਾ ਮਿਲਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।
ਅਣਪਛਾਤੇ ਵਿਆਕਤੀਆਂ ਵੱਲੋ ਸਰਕਾਰੀ ਬੱਸ ਤੇ ਹਮਲਾ
