ਲੁਧਿਆਣਾ ਦੇ ਪਖੋਵਾਲ ਰੋਡ ਤੇ ਉਸ ਸਮੇਂ ਭਗਦਰ ਮੱਚ ਗਈ ਜਦੋਂ ਤੇਜ਼ ਰਫਤਾਰ ਸਕੋਰਪੀਓ ਨੇ ਤਿੰਨ ਚਾਰ ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਨੂੰ ਵੀ ਦਰੜ ਦਿੱਤਾ । ਗੱਡੀ ਨਜ਼ਦੀਕ ਹੀ ਪੈਲਸ ਦੀ ਪਹਿਲੇ ਪਾਰਕਿੰਗ ਵਿੱਚ ਲੱਗਿਆ ਨੌਜਵਾਨ ਚਲਾ ਰਿਹਾ ਸੀ, ਜਿਸ ਦਾ ਕਹਿਣਾ ਸੀ ਕਿ ਉਸ ਤੋਂ ਗੱਡੀ ਕੰਟਰੋਲ ਨਹੀਂ ਹੋਈ ਅਤੇ ਅਚਾਨਕ ਹਾਦਸਾ ਵਾਪਰ ਗਿਆ । ਜਿੱਥੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਤੇ ਤਿੰਨ ਚਾਰ ਮੋਟਰਸਾਈਕਲ ਵੀ ਇਸ ਐਕਸੀਡੈਂਟ ਦੀ ਚਪੇਟ ਵਿੱਚ ਆ ਗਏ। ਉੱਥੇ ਹੀ ਜਦੋਂ ਕਵਰੇਜ ਕਰਨ ਵਾਸਤੇ ਪੱਤਰਕਾਰ ਪਹੁੰਚੇ ਤਾਂ ਪਹਿਲੇ ਪਾਰਕਿੰਗ ਵਾਲੇ ਨੌਜਵਾਨਾਂ ਵੱਲੋਂ ਪੱਤਰਕਾਰਾਂ ਨਾਲ ਵੀ ਬਦਤਮੀਜ਼ੀ ਕੀਤੀ ਗਈ ਤਾਂ ਜੋ ਮੌਕੇ ਦੀ ਵੀਡੀਓ ਨਾ ਬਣ ਸਕੇ । ਜੋ ਸਭ ਕੁਝ ਵੀਡੀਓ ਵਿੱਚ ਰਿਕਾਰਡ ਹੋ ਗਿਆ। ਗੱਡੀ ਚਲਾਉਣ ਵਾਲੇ ਨੌਜਵਾਨ ਨੇ ਕਿਹਾ ਕਿ ਹਾਦਸਾ ਅਚਾਨਕ ਵਾਪਰਿਆ ਗੱਡੀ ਦੀ ਬ੍ਰੇਕ ਨਹੀਂ ਲੱਗੀ ਅਤੇ ਗੱਡੀ ਆਟ ਆਫ ਕੰਟਰੋਲ ਹੋ ਕੇ ਹਾਦਸਾ ਵਾਪਰ ਗਿਆ। ਉੱਥੇ ਹੀ ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਕਿਹਾ ਕਿ ਵੈਲੇ ਪਾਰਕਿੰਗ ਵਾਲੇ ਬਹੁਤ ਤੇਜ਼ ਗੱਡੀ ਚਲਾਉਂਦੇ ਹਨ । ਉਹਨਾਂ ਨੇ ਕਿਹਾ ਕਿ ਬਣਦੀ ਕਾਰਵਾਈ ਹੋਣੀ ਚਾਹੀਦੀ ਹ ਉੱਥੇ ਹੀ ਜਿਨਾਂ ਲੋਕਾਂ ਦੇ ਮੋਟਰਸਾਈਕਲ ਭੰਨੇ ਗੇ ਉਹਨਾਂ ਨੇ ਕਿਹਾ ਕਿ ਜੇਕਰ ਇੱਕ ਮਿੰਟ ਦੀ ਦੇਰੀ ਹੋ ਜਾਂਦੀ ਤਾਂ ਉਹ ਵੀ ਇਸ ਐਕਸੀਡੈਂਟ ਦਾ ਖਿਆਲ ਹੋ ਜਾਂਦੇ ਆ ਉਹਨਾਂ ਨੇ ਕਿਹਾ ਕਿ ਗੱਡੀ ਦੀ ਸਪੀਡ ਇਨੀ ਜਿਆਦਾ ਤੇਜ਼ ਸੀ ਕਿ ਤਿੰਨ ਚਾਰ ਮੋਟਰਸਾਈਕਲਾਂ ਦਾ ਨੁਕਸਾਨ ਕਰ ਦਿੱਤਾ ਉਹਨਾਂ ਨੇ ਵੀ ਬਣਨ ਦੀ ਕਾਰਵਾਈ ਦੀ ਮੰਗ ਕੀਤੀ ਹੈ।
ਲੁਧਿਆਣਾ ਵਿੱਚ ਤੇਜ ਰਫਤਾਰ ਸਕਾਰਪੀਓ ਦਾ ਕਹਿਰ , ਤਿੰਨ ਚਾਰ ਮੋਟਰਸਾਈਕਲ ਸਮੇਤ ਇਕ ਨੋਜਵਾਨ ਨੂੰ ਦਰੜਿਆ
