Site icon SMZ NEWS

ਲਖਬੀਰ ਸਿੰਘ ਲੰਡਾ ਦੇ ਨਾਮ ਤੇ ਵਪਾਰੀ ਪਾਸੋ ਫਿਰੋਤੀ ਮੰਗਣ ਵਾਲੇ 03 ਗੁਰਗੇ ਕਾਬੂ

ਇਸ ਮੌਕੇ ਘਟਨਾ ਸਥਲ ਤੇ ਪੁੱਜੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਪੁਲਿਸ ਟੀਮ ਵੱਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਸੀ ਜੋ ਕਿ ਫਰੋਤੀ ਦਾ ਕੰਮ ਕਰਦੇ ਸਨ ਉਹਨਾਂ ਵਿੱਚੋਂ ਇੱਕ ਜਗਰੂਪ ਨਾਂ ਦਾ ਜਿਹੜਾ ਮੁਲਜਮ ਸੀ ਉਸ ਵਲੋਂ ਪੁਲਿਸ ਹਿਰਾਸਤ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਉਸ ਵਲੋਂ ਪੁਲਿਸ ਅਧਿਕਾਰੀ ਦਾ ਰਿਵਾਲਵਰ ਖੋ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਅਧਿਕਾਰੀ ਨੇ ਉਸ ਤੇਦੀ ਦਿਖਾਉਂਦੇ ਹੋਏ ਜਗਰੂਪ ਸਿੰਘ ਦੀ ਲੱਤ ਵਿੱਚ ਗੋਲੀ ਮਾਰੀ ਜਿਸਦੇ ਚਲਦੇ ਉਹ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕੀ ਨਾਮੀ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਵਾਸੀ ਹਰੀਕੇ ਅਤੇ ਹੋਰ ਗੈਂਗਸਟਰ ਜੋ ਵਿਦੇਸ਼ ਵਿੱਚ ਬੈਠੇ ਹੋਏ ਹਨ। ਇਹ ਸਾਰੇ ਆਪਣੇ ਪੰਜਾਬ ਵਿੱਚ ਬੈਠੇ ਸਾਥੀਆ ਨਾਲ ਸੰਪਰਕ ਕਰਕੇ ਵੱਡੇ ਵਪਾਰੀਆਂ ਦੇ ਮੋਬਾਇਲ ਨੰਬਰ ਹਾਸਲ ਕਰਕੇ ਉਹਨਾਂ ਦੇ ਮੋਬਾਇਲ ਨੰਬਰਾਂ ਤੇ ਵਿਦੇਸ਼ ਤੋ ਫੋਨ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਫਿਰੋਤੀ ਦੀ ਵੱਡੀ ਰਕਮ ਹਾਸਲ ਮੰਗਦੇ ਸਨ। ਜਿਸਤੇ ਮੁਕੱਦਮਾਂ ਦਰਜ਼ ਕੀਤਾ ਗਿਆ ਸੀ। ਜੋ ਦੌਰਾਨੇ ਤਫ਼ਤੀਸ਼ ਸਾਹਮਣੇ ਆਇਆ ਕਿ ਅੰਮ੍ਰਿਤਸਰ ਦੇ ਇੱਕ ਵਪਾਰੀ ਨੂੰ ਲਖਬੀਰ ਸਿੰਘ ਲੰਡਾ ਦੇ ਨਾਮ ਤੇ ਫਿਰੋਤੀ ਮੰਗੀ ਸੀ ਅਤੇ ਉਸਨੂੰ ਲਖਬੀਰ ਸਿੰਘ ਲੰਡਾ ਦੇ ਨਾਮ ਤੋ ਇੱਕ ਵਾਈਸ ਮੈਸਿਜ ਆਇਆ ਸੀ ਅਤੇ ਫਿਰੋਤੀ ਲਈ ਹੋਰ ਵੀ ਧਮਕੀ ਭਰੇ ਮੇਸਿਜ਼ ਆ ਰਹੇ ਸਨ। ਜਿਸਤੇ ਪੁਲਿਸ ਵੱਲੋਂ ਫੋਰੀ ਕਾਰਵਾਈ ਕਰਦੇ ਹੋਏ, ਇੰਚਾਂਰਜ਼ ਸੀ.ਆਈ.ਏ ਸਟਾਫ-1, ਅੰਮ੍ਰਿਤਸਰ ਦੀ ਟੀਮ ਵੱਲੋਂ ਹਰ ਪਹਿਲੂ ਤੋ ਜਾਂਚ ਕਰਨ ਤੇ ਵਿਦੇਸ਼ ਵਿੱਚ ਬੈਠੇ ਗੈਗਸਟਰਾਂ ਦੇ ਕਹਿਣ ਤੇ ਰੈਕੀ ਕਰਨ ਵਾਲੇ 1) ਜਗਰੂਪ ਸਿੰਘ ਉਰਫ਼ ਚਰਨਾਂ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਤਲਵੰਡੀ ਮੋਹਰ ਸਿੰਘ, ਥਾਣਾ ਸਦਰ ਪੱਟੀ, ਜਿਲ੍ਹਾ ਤਰਨ ਤਾਰਨ, 2) ਜੁਗਰਾਜ਼ ਸਿੰਘ ਉਰਫ਼ ਗਾਜ਼ੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਮੋਹਰ ਸਿੰਘ, ਥਾਣਾ ਸਦਰ ਪੱਟੀ, ਜਿਲ੍ਹਾ ਤਰਨ ਤਾਰਨ ਅਤੇ 3) ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਤਲਵੰਡੀ ਮੋਹਰ ਸਿੰਘ, ਥਾਣਾ ਸਦਰ ਪੱਟੀ, ਜਿਲ੍ਹਾ ਤਰਨ ਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵਪਾਰੀ ਦੀ ਰੈਕੀ ਕਰਕੇ ਉਕਤਾਨ ਦੋਸ਼ੀਆਂ ਨੇ ਵਪਾਰੀ ਦੇ ਦਫ਼ਤਰ ਅਤੇ ਗੱਡੀਆਂ ਦੀਆਂ ਫੋਟੋਆਂ ਜਰਨਲ ਸਿੰਘ ਵਾਸੀ ਤਲਵੰਡੀ ਮੋਹਰ ਸਿੰਘ ਹਾਲ ਵਾਸੀ ਅਸਟ੍ਹੇਲੀਆਂ ਨੂੰ ਭੇਜੀਆ ਸਨ ਜੋ ਇਸ ਜਰਨਲ ਸਿੰਘ ਦੇ ਭਰਾ ਰਾਜਵਿੰਦਰ ਸਿੰਘ ਉਰਫ਼ ਰਾਜ਼ਾ ਦਾ ਪੱਟੀ ਨੇੜੇ ਕੁਝ ਸਮਾਂ ਪਹਿਲਾਂ ਗੈਗਵਾਰ ਦੌਰਾਨ ਕਤਲ ਹੋ ਗਿਆ ਸੀ।

ਗ੍ਰਿਫ਼ਤਾਰ ਦੋਸ਼ੀ ਜਗਰੂਪ ਸਿੰਘ ਚਰਨਾਂ ਉਕਤ ਦੀ ਨਿਸ਼ਾਨਦੇਈ ਤੇ ਉਸ ਪਾਸੋ 01 ਪਿਸਟਲ .32 ਬੋਰ ਤੇ 02 ਰੋਂਦ ਬ੍ਰਾਮਦ ਕੀਤਾ ਗਿਆ ਸੀ। ਅੱਜ ਜਦੋ ਪੁਲਿਸ ਪਾਰਟੀ ਜਗਰੂਪ ਸਿੰਘ ਚਰਨਾਂ ਪਾਸੋਂ ਬ੍ਰਾਮਦਗੀ ਤੋ ਬਾਅਦ ਵਾਪਸ ਥਾਣਾ ਛੇਹਰਟਾ ਆ ਰਹੀ ਤਾਂ ਰਸਤੇ ਵਿੱਚ ਜਗਰੂਪ ਸਿੰਘ ਚਰਨਾਂ ਨੇ ਕਿਹਾ ਕਿ ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ ਤਾਂ ਪੁਲਿਸ ਪਾਰਟੀ ਨੇ ਉਸਨੂੰ ਗੱਡੀ ਵਿਚੋ ਉਤਾਰਿਆ ਤਾਂ ਏਨੇ ਨੂੰ ਜਗਰੂਪ ਸਿੰਘ ਉਕਤ, ਪੁਲਿਸ ਪਾਰਟੀ ਦੇ ਏ.ਐਸ.ਆਈ ਪਵਨ ਕੁਮਾਰ ਦਾ ਸਰਵਿਸ ਪਿਸਟਲ ਉਸਦੇ ਡੱਬ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਕੇ ਹਿਰਾਸਤ ਵਿੱਚੋ ਭੱਜ਼ਣ ਲੱਗਾ ਤਾਂ ਇੰਸਪੈਕਟਰ ਵਿਨੌਦ ਕੁਮਾਰ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਵੱਲੋਂ ਬੜੀ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਪਾਰਟੀ ਦੀ ਜਾਨ ਬਚਾਉਂਣ ਖਾਤਰ ਅਤੇ ਦੋਸ਼ੀ ਜਗਰੂਪ ਸਿੰਘ ਨੂੰ ਪੁਲਿਸ ਹਿਰਾਸਤ ਵਿੱਚੋ ਭੱਜਣ ਤੋ ਰੋਕਣ ਲਈ ਆਪਣੇ ਸਰਵਿਸ ਪਿਸਟਲ ਨਾਲ ਫਾਇਰ ਕੀਤਾ ਜੋ ਇਹ ਫਾਇਰ ਦੋਸ਼ੀ ਜਗਰੂਪ ਸਿੰਘ ਦੀ ਸੱਜੀ ਲੱਤ ਤੇ ਲੱਗਾ। ਜਿਸਨੂੰ ਤੁਰੰਤ ਇਲਾਜ਼ ਲਈ ਸਰਕਾਰੀ ਹਸਪਤਾਲ ਵਿੱਖੇ ਦਾਖਲ ਕਰਵਾਇਆ ਗਿਆ।

Exit mobile version