Site icon SMZ NEWS

T-20 ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ 37 ਬਾਲਾਂ ਤੇ ਸੈਂਚਰੀ ਅਤੇ 54 ਬਾਲਾਂ ਚ 135 ਰਨ ਬਣਾਉਣ ਵਾਲੇ ਭਾਰਤੀ ਖਿਡਾਰੀ ਅਭਿਸ਼ੇਕ ਦੇ ਪਿਤਾ ਬਾਗੋ ਬਾਗ਼

ਅਮ੍ਰਿਤਸਰ ਦੇ ਹੋਣਹਾਰ ਕ੍ਰਿਕਟਰ ਅਭਿਸ਼ੇਕ ਸ਼ਰਮਾ ਜੋ ਕਿ ਅੰਮ੍ਰਿਤਸਰ ਦਾ ਜਮਪਲ ਹੈ ਅਤੇ ਜਿਸਦੇ ਪਿਤਾ ਵਿ ਇੱਕ ਵਧਿਆ ਕ੍ਰਿਕਟ ਦੇ ਖਿਡਾਰੀ ਹਣ ਤੇ ਉਹ ਕ੍ਰਿਕੇਟ ਦੇ ਕੋਚ ਵੀ ਹਣ ਜੌ ਬੱਚਿਆ ਕ੍ਰਿਕੇਟ ਦੀ ਕੋਚਿੰਗ ਦਿੰਦੇ ਹਨ ਪਿੱਛਲੇ ਦਿਨੀ T-20 ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ 37 ਬਾਲਾਂ ਤੇ ਸੈਂਚਰੀ ਅਤੇ 54 ਬਾਲਾਂ ਚ 135 ਰਨ ਬਣਾਉਣ ਵਾਲੇ ਭਾਰਤੀ ਖਿਡਾਰੀ ਅਭਿਸ਼ੇਕ ਦੇ ਪਿਤਾ ਬਾਗੋ ਬਾਗ਼ ਹੋਏ ਪਏ ਹਨ ਕਿਉਕਿ ਉਨ੍ਹਾ ਦੇ ਬੇਟੇ ਨੇ ਕਮਾਲ ਕਰ ਦਿਤਾ ਇਸ ਮੌਕੇ ਅਭਿਸ਼ੇਕ ਦੇ ਪਿਤਾ ਨੇ ਕਿਹਾ ਬਹੁਤ ਖੁਸ਼ੀ ਹੈ ਕੀ ਅਭਿਸ਼ੇਕ ਸਾਡਾ ਨਾਮ ਰੋਸ਼ਨ ਕਰ ਰਿਹਾ ਹੈ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਜੋ ਅੰਮ੍ਰਿਤਸਰ ਚ ਕ੍ਰਿਕਟ ਦੀ ਕੋਚਿੰਗ ਕਰਾਉਂਦੇ ਹਨ ਅਭਿਸ਼ੇਕ ਸ਼ਰਮਾ ਨੂੰ ਬਚਪਨ ਤੋਂ ਹੀ ਅਭਿਸ਼ੇਕ ਦੇ ਪਿਤਾ ਵਲੋਂ ਸਿਖਲਾਈ ਦਿੱਤੀ ਗਈ ਹੈ ਉਨ੍ਹਾ ਕੁੱਝ ਪਲ ਸਾਂਝੇ ਕਰਦੇ ਹੋਏ ਕਿਹਾ ਕਿ 5-6 ਸਾਲ ਪਹਿਲਾਂ ਯੁਵਰਾਜ ਸਿੰਘ ਕੋਲੋਂ ਅਕੈਡਮੀ ਚ ਪਹੁੰਚਿਆ ਤੇ ਖੇਡ ਚ ਨਿਖਾਰ ਆਇਆ ਉਨ੍ਹਾ ਕਿਹਾ ਕਿ
ਅਭਿਸ਼ੇਕ ਜਦੋਂ ਵੀ ਆਉਂਦਾ ਹੈ ਅੰਮ੍ਰਿਤਸਰ ਤੇ ਹਰਿਮੰਦਰ ਸਾਹਿਬ ਸਵੇਰੇ ਚਾਰ ਵਜੇ ਮੱਥਾ ਟੇਕ ਇਸ਼ਨਾਨ ਕਰਕੇ ਜਾਂਦਾ ਹੈ । ਉਨ੍ਹਾਂ ਕਿਹਾ ਕਿ ਅਭਿਸ਼ੇਕ ਜ਼ਮੀਨ ਨਾਲ ਜੁੜਿਆ ਹੈ ਅਭਿਸ਼ੇਕ ਦੇ ਪਿਤਾ ਹਰ ਵੇਲੇ ਇਹੀ ਦੱਸਦੇ ਹਨ ਕਿ ਖਿਡਾਰੀ ਚੰਗਾ ਹੋਣਾ ਤੇ ਠੀਕ ਹੈ ਪਰ ਚੰਗਾ ਇਨਸਾਨ ਵੀ ਬਣਨਾ ਹੈ ਉਨ੍ਹਾ ਕਿਹਾ ਕਿ ਸ਼ੁਬਮਨ ਗਿੱਲ ਸਿਰਫ਼ ਅਭਿਸ਼ੇਕ ਦਾ ਦੋਸਤ ਹੀ ਨਹੀਂ ਸਗੋਂ ਭਰਾ ਹੈ ਦੋਵੇਂ ਜਿੱਥੇ ਹੋਣ ਤਖਤਾਪਲਟ ਦਿੰਦੇ ਹਨ ਉਨ੍ਹਾ ਨੇ ਕਿਹਾ ਕਿ ਯੁਵਰਾਜ ਸਿੰਘ ਅਤੇ ਯੋਗਰਾਜ ਸਿੰਘ ਨੇ ਇਸਦੀ ਖੇਡ ਨੂੰ ਨਿਖਾਰਿਆ ਹੈ ਉਨ੍ਹਾ ਕਿਹਾ ਕਿ ਉਹ ਖਾਣ ਪੀਣ ਦਾ ਧਿਆਨ ਖਾਸ ਰੱਖਦਾ ਹੈ ਪਰ ਉਸਨੂੰ ਬਚਪਨ ਤੋਂ ਹਰੇਕ ਖਿਡਾਰੀ ਤੇ ਕੋਚ ਨੇ ਪਿਆਰ ਦਿੱਤਾ ਜਿਸ ਕਰਕੇ ਉਹ ਅਜ ਇਥੇ ਪਹੁੰਚਆ ਹੈ।

Exit mobile version