ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਬਾਈਪਾਸ ਵਿਖੇ ਪੁਲਿਸ ਚੌਂਕੀ ਤੇ ਹੋਇਆ ਗਰਨੇਡ ਹਮਲਾ ਇਸ ਮੌਕੇ ਇਸ SSOC ਦੇ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਚੌਂਕੀ ਦੇ ਆਲੇ ਦੁਆਲੇ ਦਾ ਤੇ ਚੌਂਕੀ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਜਦੋਂ ਮੀਡੀਆ ਨੇ ਗੱਲਬਾਤ ਕੀਤੀ ਤੇ ਉਹਨਾਂ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਗਰਨੇਡ ਹਮਲਾ ਹੋਇਆ ਮੌਕੇ ਤੇ ਪੁੱਜੇ ਹਾਂ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਗਰਨੇਡ ਦਾ ਟ੍ਰਿਗਰ ਹੈ ਪਹਿਲੋਂ ਉਹਨਾਂ ਨੇ ਹਾਂ ਚ ਜਵਾਬ ਦਿੱਤਾ ਫਿਰ ਉਹਨਾਂ ਕਿਹਾ ਪਤਾ ਨਹੀਂ ਇਸਦੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਹ ਕਿਸ ਚੀਜ਼ ਦਾ ਹਮਲਾ ਹੈ।
ਉੱਥੇ ਹੀ ਫਤਿਹਗੜ੍ਹ ਚੂੜੀਆਂ ਰੋਡ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਪੁੱਜੇ ਤੇ ਉਹਨਾਂ ਵੀ ਕਿਹਾ ਕਿ ਧਮਾਕੇ ਦੀ ਆਵਾਜ਼ ਜਰੂਰ ਆਈ ਹੈ ਪਰ ਇੱਕ ਇਸ ਚੀਜ਼ ਦਾ ਧਮਾਕਾ ਹੈ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਉਹਨਾਂ ਕਿਹਾ ਕਿ ਸਾਡੀ ਪੁਲਿਸ ਟੀਮ ਵੱਲੋਂ ਇੱਥੇ ਨਾਕਾ ਲਗਾਇਆ ਹੋਇਆ ਸੀ ਤੇ ਪੁਲਿਸ ਚੌਂਕੀ ਕਾਫੀ ਸਮੇਂ ਤੋਂ ਬੰਦ ਪਈ ਹੋਈ ਹੈ। ਉਹਨਾਂ ਕਿਹਾ ਕਿ ਨਾਕੇ ਤੋਂ ਕਾਫੀ ਦੂਰ ਇਹ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਜਿਸ ਦੇ ਚਲਦੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਉਹਨਾਂ ਕਿਹਾ ਕਿ ਇਹੋ ਜਿਹੇ ਧਮਾਕਿਆਂ ਦੀ ਆਵਾਜ਼ ਰੋਜ਼ ਆਉਂਦੀ ਹੈ ਕਿਉਂਕਿ ਵਿਆਹ ਸ਼ਾਦੀਆਂ ਚੱਲ ਰਹੀਆਂ ਹਨ ਉੱਥੇ ਪਟਾਕੇ ਵਗੈਰਾ ਚੱਲਦੇ ਹਨ। ਜਿਸ ਦੇ ਵੀ ਇਹ ਧਮਾਕੇ ਹੋ ਸਕਦੇ ਹਨ ਫਲਹਾਲ ਪੁਲਿਸ ਕਮਿਸ਼ਨਰ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਕਿਸ ਚੀਜ਼ ਦਾ ਧਮਾਕਾ ਹੈ ਇਹ ਤੇ ਬਾਅਦ ਵਿੱਚ ਹੀ ਪਤਾ ਲੱਗੇਗਾ ਪਰ ਉਥੇ ਹੀ ਪਤਾ ਲੱਗਾ ਹੈ ਕਿ ਇਹ ਧਮਾਕਾ ਕਾਫੀ ਜ਼ਬਰਦਸਤ ਸੀ ਕਾਫੀ ਦੂਰ ਦੂਰ ਤੱਕ ਇਸਦੀ ਆਵਾਜ਼ ਸੁਣਾਈ ਦਿੱਤੀ ਜਿਸਦੇ ਚਲਦੇ ਲੋਕ ਡਰ ਗਏ। ਉੱਥੇ ਹੀ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਗੁਮਟਾਲਾ ਚੌਂਕੀ ਵਿੱਚ ਧਮਾਕਾ ਹੋਇਆ ਸੀ ਤੇ ਉਸ ਮੌਕੇ ਏਸੀਪੀ ਸ਼ਿਵਦਰਸ਼ਨ ਵੱਲੋਂ ਵੀ ਕਿਹਾ ਗਿਆ ਸੀ ਕਿ ਇਹ ਕਾਰ ਦਾ ਰੈਡੀਏਟਰ ਫਟਿਆ ਹੈ ਜਿਸ ਦੇ ਕਾਰਨ ਇਹ ਧਮਾਕਾ ਹੋਇਆ ਹੈ। ਪਰ ਡੀਜੀਪੀ ਵੱਲੋਂ ਕੋਈ ਦਿਨ ਬਾਅਦ ਟਵੀਟ ਕਰਕੇ ਕਿਹਾ ਗਿਆ ਸੀ ਜਿਨਾਂ ਨੇ ਗੁਮਟਾਲਾ ਚੌਂਕੀ ਵਿੱਚ ਧਮਾਕਾ ਕੀਤਾ ਸੀ ਉਹਨੂੰ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉੱਥੇ ਹੀ ਅੱਜ ਫਿਰ ਧਮਾਕਾ ਹੋਇਆ ਹੈ ਤੇ ਤੁਹਾਨੂੰ ਦੱਸ ਦਈਏ ਇਹਦੀ ਧਮਾਕੇ ਦੀ ਜਗ੍ਹਾ ਤੋਂ ਗਰਨੇਡ ਦਾ ਟਰਿਗਰ ਵੀ ਬਰਾਮਦ ਕੀਤਾ ਗਿਆ ਹੈ ਜੋ ਖੁਦ ਸਟੇਟ ਸਪੈਸ਼ਲ ਆਪਰੇਸ਼ਨ ਦੇ ਅਧਿਕਾਰੀ ਨੇ ਮੰਨਿਆ ਹੈ ਪਰ ਉੱਥੇ ਹੀ ਪੁਲਿਸ ਕਮਿਸ਼ਨਰ ਨੇ ਵੀ ਕਿਹਾ ਕਿ ਕੋਈ ਧਮਾਕਾ ਹੀ ਨਹੀਂ ਹੋਇਆ ਆਵਾਜ਼ ਜਰੂਰ ਸੁਣੀ ਹੈ ਅਸੀਂ ਜਾਂਚ ਕਰ ਰਹੇ ਹਾਂ ਫਿਲਹਾਲ ਕੋਈ ਪੁਲਿਸ ਦੇ ਆਲਾ ਅਧਿਕਾਰੀ ਇਸ ਘਟਨਾ ਦੇ ਬਾਰੇ ਦੱਸਣ ਨੂੰ ਸਹੀ ਤਰੀਕੇ ਨਾਲ ਤਿਆਰ ਨਹੀਂ |
ਫਤਿਹਗੜ੍ਹ ਚੂੜੀਆਂ ਬਾਈਪਾਸ ਚੌਂਕੀ ਤੇ ਹੋਇਆ ਗਰਨੇਡ ਹਮਲਾ
