Site icon SMZ NEWS

ਇੱਕ ਹੋਰ ਪੈਟਰੋਲ ਪੰਪ ਤੋਂ ਨਕਾਬ ਪੋਸ਼ ਪਿਸਤੋਲ ਦਿਖਾ ਕੇ ਲੁੱਟ ਕੇ ਲੈ ਗਏ ਪੈਸੇ, ਸੀ.ਸੀ.ਟੀ.ਵੀ ਆਈ ਸਾਹਮਣੇ

ਬੀਤੇ ਦਿਨੀ ਜਿਲਾ ਗੁਰਦਾਸਪੁਰ ਦੇ ਕਸਬਾ ਘੁਮਾਨ ਦੇ ਇੱਕ ਪੈਟਰੋਲ ਪੰਪ ਤੋਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਲੈ ਗਏ ਸਨ ਤੇ ਹੁਣ ਕਾਹਨੂੰਵਾਨ ਥਾਣੇ ਦੇ ਸਠਿਆਲੀ ਦੇ ਪੈਟਰੋਲ ਪੰਪ ਤੇ ਵੀ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਗੁਰਹਿੰਦਰ ਸਿੰਘ ਸ੍ਰੀ ਹਰਕ੍ਰਿਸ਼ਨ ਫਿਲਿੰਗ ਸਟੇਸਨ ਸਠਿਆਲੀ ਵਿਖੇ ਨੌਕਰੀ ਕਰਦਾ ਹੈ। ਬੀਤੀ ਸ਼ਾਮ ਜਦੋਂ ਉਹ ਪੈਟਰੋਲ ਪੰਪ ਤੇ ਡਿਊਟੀ ਕਰ ਰਿਹਾ ਸੀ ਕਿ ਵੱਕਤ ਕਰੀਬ 7:30 ਵਜੇ ਦੋ ਵਿਅਕਤੀ ਜਿਨ੍ਹਨਾਂ ਨੇ ਮੂੰਹ ਬੰਨੇ ਹੋਏ ਸਨ ਇੱਕ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਅਤੇ ਮੁਦਈ ਨੂੰ 50 ਰੁਪਏ ਦਾ ਤੇਲ ਪਾਉਣ ਲਈ ਕਿਹਾ ਇੰਨੇ ਨੂੰ ਉਸ ਨਾਮਲੂਮ ਵਿਅਕਤੀ ਨੇ ਪਿਸਤੌਲ ਕੱਢ ਕੇ ਮੁਦਈ ਨੂੰ ਡਰਾ ਧਮਕਾ ਕੇ ਉਸ ਪਾਸੋਂ 3600/-ਰੁਪਏ ਨਗਦੀ ਅਤੇ ਮੁਦਈ ਦਾ ਮੋਬਾਇਲ ਫੋਨ ਮਾਰਕਾ ਵੀਵੋ ਖੋਹ ਕੇ ਮੋਟਰਸਾਇਕਲ ਤੇ ਸਵਾਰ ਹੋ ਕੇ ਕੋਟ ਟੋਡਰਮੱਲ ਵਾਲੀ ਸਾਇਡ ਨੂੰ ਚਲੇ ਗਏ। ਪੂਰੀ ਦੀ ਪੂਰੀ ਘਟਨਾ ਪੈਟਰੋਲ ਪੰਪ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਹੈ।

Exit mobile version