ਲੁਧਿਆਣਾ ਸ਼ਹਿਰ ਦੇ ਫਿਰੋਜ਼ਪੁਰ ਰੋਡ ਵਿਖੇ ਇਲਾਕੇ ਮੁੱਲਾਂਪੁਰ , ਸੁਧਾਰ ਅਤੇ ਹਲਵਾਰਾ ਦੇ ਇਲਾਕਿਆਂ ਵਿਚ ਜਮੀਨ ਜ਼ਾਇਦਾਦ ਦੀਆ ਕੀਮਤਾਂ ਵਿਚ ਚੰਗੀ ਹਲਚਲ ਮਹਿਸੂਸ ਕੀਤੀ ਜਾ ਰਹੀ ਹੈ | ਇਸਦਾ ਵੱਡੇ ਵੱਡੇ ਕਰਨਾ ਵਿੱਚੋ ਦਿੱਲੀ – ਕਟੜਾ ਹਾਈਵੇ ਦਾ ਇਸ ਇਲਾਕੇ ਵਿੱਚੋ ਨਿਕਲਣਾ ਅਤੇ ਹਲਵਾਰਾ ਵਿਖੇ ਅੰਤਰ ਰਾਸ਼ਟਰੀ ਹਵਾਈ ਅੱਡੇ ਦੀ ਸ਼ੁਰੂਆਤ ਹੋਣਾ ਹੈ | ਗੌਰਵਤਲਵ ਹੈ ਮੁੱਲਾਂਪੁਰ ਹਾਈਵੇ ਤੋਂ ਸੁਧਾਰ ਹਲਵਾਰਾ ਹਾਈਵੇ ਉੱਤੇ ਅਰਬਾਂ ਰੁਪਏ ਦੀ ਕੀਮਤ ਦੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਰਿਹਾਇਸ਼ੀ ਅਤੇ ਵਪਾਰਕ ਦੇ ਨਾਲ ਨਾਲ ਫ਼ੂਡ ਆਊਟਲੈੱਟ ਵੀ ਖੁੱਲਣ ਜਾ ਰਹੇ ਹਨ | ਇਸ ਕਰਕੇ ਮੁੱਲਾਂਪੁਰ , ਹਲਵਾਰਾ ਹਲਕੇ ਦੇ ਵਿਚ ਵੱਡੀ ਵੱਡੀ ਵਪਾਰਕ ਗਤੀਵਿਧੀ ਵੇਖਣ ਚ ਆ ਰਹੀ ਹੈ|
ਲੁਧਿਆਣਾ ਦੇ ਮੁੱਲਾਂਪੁਰ, ਸੁਧਾਰ, ਅਤੇ ਹਲਵਾਰਾ ਏਅਰਪੋਰਟ ਦੇ ਨੇੜੇ ਜਮੀਨਾਂ ਦੇ ਭਾਅ ਵਿਚ ਵੱਡਾ ਉਛਾਲ
