ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜ ਸਭਾ ਸੰਸਦ ਬ੍ਰਿਜ ਲਾਲ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦੇ ਪ ਸਾਬਕਾ ਡੀਜੀਪੀ ਹਨ ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਪੂਰਾ ਜੰਗਲ ਰਾਜ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਅੱਜ ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਨਾਲ ਜੋ ਛੇੜ ਛਾੜ ਕੀਤੀ ਗਈ ਹੈ ਉਸ ਜਗਹਾ ਦਾ ਜਾਇਜ਼ਾ ਲੈਣ ਦੇ ਲਈ ਆਪਣੇ ਮੈਂਬਰਾਂ ਦੇ ਨਾਲ ਇੱਥੇ ਪੁੱਜੇ ਹਾਂ ਸਾਡੀ ਇਹ ਟੀਮ ਰਾਸ਼ਟਰੀ ਅਧਿਅਕਸ਼ ਜੇਪੀ ਨੱਢਾ ਜੀ ਵੱਲੋਂ ਮਨਾਈ ਗਈ ਹੈ। ਅਸੀਂ ਇਸ ਜਗਹਾ ਦਾ ਜਾਇਜ਼ਾ ਲੈ ਕੇ ਸਾਰੀ ਰਿਪੋਰਟ ਉਹਨਾਂ ਨੂੰ ਸੌਂਪਾਂਗੇ ਉੱਥੇ ਹੀ ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਜੋ ਬਾਬਾ ਜੀ ਦੀ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਹੈ ਉਸ ਨਾਲ ਸਾਰਾ ਦੇਸ਼ ਜਲ ਰਿਹਾ ਹੈ ਉਹਨਾਂ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਘਟਨਾ ਵਾਲੀ ਜਗ੍ਹਾ ਤੇ ਜਾਇਜਾ ਲੈਣ ਦੇ ਲਈ ਨਹੀਂ ਪਹੁੰਚੇ ਉਹਨਾਂ ਨੇ ਇੱਥੇ ਪਹੁੰਚਣਾ ਮੁਨਾਸਿਬ ਨਹੀਂ ਸਮਝਿਆ ਉਹ ਦਿੱਲੀ ਵਿੱਚ ਇਲੈਕਸ਼ਨ ਇਲੈਕਸ਼ਨ ਖੇਡ ਰਹੇ ਹਨ ਉਥੇ ਹੀ ਉਹਨਾਂ ਕਿਹਾ ਕਿ ਇਹ ਘਟਨਾ ਕੇਵਲ ਇੱਕ ਆਦਮੀ ਵੱਲੋਂ ਨਹੀਂ ਕੀਤੀ ਗਈ ਇਸ ਦੇ ਪਿੱਛੇ ਇੱਕ ਵੱਡੀ ਸਾਜਿਸ਼ ਹੈ ਉਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਘਟਨਾ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੀ ਹੱਥ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਜੰਗਲ ਰਾਜ ਚੱਲ ਰਿਹਾ ਹੈ ਕੇਜਰੀਵਾਲ ਜੋ ਸ਼ਹੀਦਾਂ ਤੇ ਸੰਤਾਂ ਦੇ ਬਹੁਤ ਹੀ ਹਤੈਸ਼ੀ ਬਣੇ ਫਿਰਦੇ ਹਨ ਸਭ ਤੋਂ ਵੱਡੇ ਉਹ ਸੰਵਿਧਾਨ ਵਿਰੋਧੀ ਹਨ ਤੇ ਬਾਬਾ ਸਾਹਿਬ ਵਿਰੋਧੀ ਹਨ ਇਹ ਜੋ ਘਟਨਾ ਹੋਈ ਹੈ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਇਹ ਸੋਚੀ ਸਮਝੀ ਸਾਜਿਸ਼ ਦਾ ਹੀ ਨਤੀਜਾ ਹੈ ਇਸ ਦੇ ਪਿੱਛੇ ਕਈ ਲੋਕਾਂ ਦਾ ਹੱਥ ਹੋ ਸਕਦਾ ਹੈ ਉੱਥੇ ਹੀ ਉਹਨਾਂ ਕਿਹਾ ਕਿ ਇੱਥੇ ਜਿਹੜੀ ਪੌੜੀ ਲਗਾਈ ਗਈ ਸੀ ਉਹ ਨਗਰ ਨਿਗਮ ਵੱਲੋਂ ਪੌੜੀ ਲਗਾਈ ਗਈ ਸੀ ਪਰ ਉਹ ਹਟਾਈ ਨਹੀਂ ਗਈ ਇਸ ਦੀ ਵੀ ਜਾਂਚ ਕੀਤੀ ਜਾਵੇਗੀ ਉਥੇ ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜਾਂਚ ਕਰਾਂਗੇ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਇਸ ਵਿੱਚ ਕਾਂਗਰਸ ਪਾਰਟੀ ਵੀ ਬਰਾਬਰ ਦੀ ਦੋਸ਼ੀ ਹੈ। ਜੋ ਇਹਨਾਂ ਦੇ ਨਾਲ ਸਮਝੌਤਾ ਕਰ ਇਹਨਾਂ ਦੇ ਨਾਲ ਚੋਣਾਂ ਲੜਦੀ ਹੈ ਇਹ ਦੋਵੇਂ ਇੱਕ ਜੁੱਟ ਹਨ ਉਹਨਾਂ ਕਿਹਾ ਕਿ ਇਹ ਇਕੱਲਾ ਬਾਬਾ ਸਾਹਿਬ ਜੀ ਦੀ ਪ੍ਰਤਿਮਾਤਾ ਅਪਮਾਨ ਨਹੀਂ ਹੈ ਬਲਕਿ ਸਭ ਤੋਂ ਵੱਡਾ ਅਪਮਾਨ ਅਨੁਸੂਚਿਤ ਜਾਤੀ ਦਾ ਹੈ ਇਸ ਦੇ ਕਾਰਨ ਸਾਰੇ ਦੇਸ਼ ਵਿੱਚ ਹਫੜਾ ਤਫੜੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਹੈ। ਪੰਜਾਬ ਦੇ ਵਿੱਚ ਇਸ ਵੇਲੇ ਲਾ ਐਂਡ ਆਰਡਰ ਦਾ ਬੁਰਾ ਹਾਲ ਹੈ। ਆਏ ਦਿਨ ਪੁਲਿਸ ਥਾਣਿਆਂ ਦੇ ਉੱਤੇ ਬੰਬ ਧਮਾਕੇ ਹੋ ਰਹੇ ਹਨ। ਲੋਕ ਦਹਿਸ਼ਤ ਦੀ ਜ਼ਿੰਦਗੀ ਜੀ ਰਹੇ ਹਨ ਲੋਕ ਡਰੇ ਪਏ ਹਨ ਉਹਨਾਂ ਕਿਹਾ ਕਿ ਅੱਜ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਅੱਗੇ ਅਸੀਂ ਬੈਠ ਕੇ ਉਹਨਾਂ ਨੂੰ ਸ਼ਰਧਾਂਜਲੀ ਦਵਾਂਗੇ ਤੇ ਦੋ ਮਿੰਟ ਦਾ ਮੌਨ ਵੀ ਰੱਖਾਂਗੇ। ਇਸ ਸਾਰੀ ਰਿਪੋਰਟ ਬਣਾ ਕੇ ਜੇਪੀ ਨੱਡਾ ਜੀ ਨੂੰ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਮੈਂ ਵੀ ਉੱਤਰ ਪ੍ਰਦੇਸ਼ ਇਨੇ ਵੱਡੇ ਸੂਬੇ ਦਾ ਡੀਜੀਪੀ ਰਿਹਾ ਹਾਂ ਪਰ ਕਦੇ ਵੀ ਉਥੇ ਅਜਿਹੀਆਂ ਘਟਨਾਵਾਂ ਨਹੀਂ ਹੋਈਆਂ ਪੰਜਾਬ ਵਿੱਚ ਇਸ ਵੇਲੇ ਪੂਰਾ ਜੰਗਲ ਰਾਜ ਚੱਲ ਰਿਹਾ ਹੈ ਕਾਨੂੰਨ ਵਿਵਸਥਾ ਚਰਮਰਾ ਚੁੱਕੀ ਹੈ।
ਬਾਬਾ ਸਾਹਿਬ ਦੀ ਬੇਅਦਬੀ ਮਾਮਲੇ ‘ਚ ਵੱਡਾ ਐਕਸ਼ਨ ਭਾਜਪਾ ਦੀ 6 ਮੈਂਬਰੀ ਟੀਮ ਪਹੁੰਚੀ ਮੂਰਤੀ ਦਾ ਜਾਇਜ਼ਾ ਲੈਣ
