ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦੇ ਸਲਾਨਾ ਜੋੜ ਮੇਲੇ ਮੌਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੇ ਬਣੇ ਨਵੇਂ ਲੰਗਰ ਹਾਲ ਦਾ ਉਦਘਾਟਨ ਕੀਤਾ ਉੱਥੇ ਹੀ ਬਸੰਤ ਪੰਚਮੀ ਮੌਕੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਉਣ ਲਈ ਇਲੈਕਟਰੋਨਿਕ ਵਾਹਨਾਂ ਨੂੰ ਵੀ ਰਵਾਨਾ ਕੀਤਾ ਤੇ ਉਹਨਾਂ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਨੇ ਬਜਟ ਲਿਆਂਦਾ ਉਸ ਦੇ ਵਿੱਚ ਪੰਜਾਬ ਲਈ ਕੁਝ ਨਹੀਂ ਹ ਕਿਸਾਨਾਂ ਲਈ ਕੁਝ ਨਹੀਂ ਹ ਇੱਥੋਂ ਤੱਕ ਕਿ ਜਿਹੜੇ ਦੇਸ਼ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਆ ਕਿਸਾਨ ਜਿਸਨੂੰ ਅੰਨਦਾਤਾ ਕਿਹਾ ਜਾਂਦਾ ਉਹਨਾਂ ਲਈ ਉਹਨਾਂ ਦੀਆਂ ਮੰਗਾਂ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਦੀਆਂ ਫਸਲਾਂ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਉਹਨਾਂ ਦਾ ਲੱਕ ਤੋੜਨ ਦਾ ਕੰਮ ਕੇਂਦਰ ਸਰਕਾਰ ਨੇ ਆਪਣੇ ਇਸ ਕੇਂਦਰੀ ਬਜਟ ਦੇ ਵਿੱਚ ਕੀਤਾ ਜਿਸ ਦੀ ਉਹਨਾਂ ਨੇ ਜ਼ੋਰਦਾਰ ਨਿਖੇਦੀ ਕੀਤੀ |
ਪਟਿਆਲਾ ਦੇ ਗੁ: ਦੁੱਖ ਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਮੌਕੇ ਨਤਮਸਤਕ ਹੋਏ SGPC ਪ੍ਰਧਾਨ ਧਾਮੀ !
