Site icon SMZ NEWS

ਜੇਕਰ ਤੁਸੀਂ ਵੀ ਜੇਲ ਦੇ ਵਿੱਚ ਬੈਠੇ ਕੈਦੀਆਂ ਦੇ ਨਾਲ ਫੋਨ ਦੇ ਉੱਪਰ ਕਰਦੇ ਹੋ ਗੱਲਬਾਤ ਤਾਂ ਹੋ ਜਾਓ ਸਾਵਧਾਨ

ਪਟਿਆਲਾ ਪੁਲਿਸ ਦੇ ਦੁਆਰਾ ਜੇਲ ਦੇ ਵਿੱਚ ਮੋਬਾਇਲ ਵਰਤ ਰਹੇ ਕੈਦੀ ਦੀ ਕਾਲਿੰਗ ਦੀ ਡਿਟੇਲ ਤੋਂ ਬਾਅਦ ਜੇਲ ਦੇ ਵਾਰਡਰ ਨੂੰ ਕੀਤਾ ਗ੍ਰਫਤਾਰ ਜਿਸ ਦੇ ਦੁਆਰਾ ਇਹ ਮੋਬਾਈਲ 15000 ਰੁਪਆ ਲੈ ਕੇ ਕਰਵਾਇਆ ਗਿਆ ਸੀ ਮੁਹਈਆ ਅਤੇ ਨਾਲ ਹੀ ਜਿਹੜੇ ਵਿਅਕਤੀਆਂ ਦੇ ਨਾਲ ਇਸ ਕੈਦੀ ਦੇ ਦੁਆਰਾ ਫੋਨ ਤੋਂ ਗੱਲਬਾਤ ਕੀਤੀ ਜਾਂਦੀ ਸੀ ਉਨਾਂ ਉੱਪਰ ਵੀ ਪਰਚਾ ਦਰਜ ਕਰਨ ਦੀ ਤਿਆਰੀ ਦੇ ਵਿੱਚ ਹੈ ਪਟਿਆਲਾ ਪੁਲਿਸ। ਦੱਸ ਦਈਏ ਕਿ ਇਹ ਪੂਰਾ ਮਾਮਲਾ ਪਟਿਆਲਾ ਦੀ ਸੈਂਟਰਲ ਜੇਲ ਦਾ ਹੈ ਜਦੋਂ ਅਚਨਚੇਤ ਚੈਕਿੰਗ ਦੇ ਦੌਰਾਨ ਇੱਕ ਕੈਦੀ ਅੰਮ੍ਰਿਤਪਾਲ ਸਿੰਘ ਦੇ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ ਅਤੇ ਜਦੋਂ ਇਸ ਫੋਨ ਨੂੰ ਖੰਘਾਲਿਆ ਗਿਆ ਤਾਂ ਪਤਾ ਚੱਲਿਆ ਕਿ ਜੇਲ ਦਾ ਹੀ ਇੱਕ ਮੁਲਾਜ਼ਮ ਸੰਦੀਪ ਸਿੰਘ ਇਸ ਮੋਬਾਈਲ ਨੂੰ ਮੁਹਈਆ ਕਰਾਉਣ ਦੇ ਵਿੱਚ ਸ਼ਾਮਿਲ ਸੀ ਅਤੇ ਬਾਅਦ ਦੇ ਵਿੱਚ ਪੁਲਿਸ ਦੇ ਦੁਆਰਾ ਜੇਲ ਦੇ ਇਸ ਮੁਲਾਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪੜੀ ਦੇ ਐਸਐਚਓ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਅਸੀਂ ਜਲਦ ਹੀ ਇਸ ਫੋਨ ਦੇ ਉੱਪਰ ਗੱਲਬਾਤ ਕਰਨ ਵਾਲੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਪਰਚੇ ਦੇ ਵਿੱਚ ਸ਼ਾਮਿਲ ਕਰਨ ਦੀ ਤਿਆਰੀ ਕਰ ਰਹੇ ਹਾਂ ਅਤੇ ਨਾਲ ਹੀ ਪ੍ਰਾਪਰਟੀ ਨੂੰ ਵੀ ਇਸ ਪਰਚੇ ਦੇ ਵਿੱਚ ਅਟੈਚ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਵਿਅਕਤੀ ਪਹਿਲਾਂ ਹੀ ਐਨਡੀਪੀਐਸ ਦੇ ਕੇਸਾਂ ਦੇ ਵਿੱਚ ਨਾਮਜ਼ਦ ਹੈ। ਇਸ ਸਬੰਧੀ ਜੇਲ ਦੇ ਹੀ ਇੱਕ ਮੁਲਾਜ਼ਮ ਵਾਡਰ ਨੂੰ ਗ੍ਰਫਤਾਰ ਕੀਤਾ ਗਿਆ ਹੈ।

Exit mobile version