ਅੰਮ੍ਰਿਤਸਰ ਅੱਜ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਆਪਣਾ ਤੀਜੇ ਕਾਰਜਕਾਲ ਦਾ ਬਜਟ ਪੇਸ਼ ਕੀਤਾ ਜਾਣਾ ਹੈ ਕੇਂਦਰ ਦੀ ਵਿੱਤ ਮੰਤਰੀ ਸੀਤਾ ਰਮਨ ਵੱਲੋ ਅੱਜ ਬਜਟ ਪੇਸ਼ ਕੀਤਾ ਜਾਵੇਗਾ ਉਸ ਨੂੰ ਲੈਕੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਬਜਟ ਤੌ ਕਾਫੀ ਉਮੀਦਾਂ ਹਨ ਕਿਉਂ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਪੰਜਾਬ ਨੂੰ ਕੋਈ ਵੱਡੇ ਗੱਫੇ ਨਹੀਂ ਦਿੱਤੇ ਇਸ ਵਾਰ ਦੇ ਬਜਟ ਪੰਜਾਬ ਦੇ ਲੋਕਾਂ ਦੀ ਇੱਕ ਵਾਰ ਫਿਰ ਉਮੀਦ ਦੀ ਕਿਰਨ ਜਾਗੀ ਹੈ ਉਥੇ ਹੀ ਜਦੋਂ ਅੰਮ੍ਰਿਤਸਰ ਦੇ ਲੋਕਾਂ ਨਾਲ਼ ਗੱਲਬਾਤ ਕੀਤੀ ਗਈ ਤੇ ਆਓ ਸੁਣਾਉਂਦੇ ਹਾਂ ਉਨ੍ਹਾਂ ਦਾ ਕੀ ਕਹਿਣਾ ਹੈ ਇਸ ਮੌਕੇ ਅਸੀਂ ਘਰੇਲੂ ਮਹਿਲਾਵਾਂ ਨਾਲ ਜਦੋਂ ਬਜਟ ਨੂੰ ਲੈਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਮੀਦਾਂ ਤੇ ਹਰ ਇਕ ਵਿਅਕਤੀ ਨੂੰ ਸਰਕਾਰਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ ਆਪਣੀ ਉਮੀਦਾਂ ਦੇ ਨਾਲ ਹੀ ਸਰਕਾਰ ਬਣਾਈ ਜਾਂਦੀ ਹੈ ਕੀ ਸਰਕਾਰ ਲੋਕਾਂ ਵਾਸਤੇ ਕੰਮ ਕਰੇ ਪਰ ਹਰ ਵਾਰ ਉਮੀਦਾਂ ਤੇ ਪਾਣੀ ਫਿਰ ਜਾਂਦਾ ਹੈ ਉਸ ਦਾ ਕਾਰਨ ਇਹ ਹੈ ਕਿ ਪੰਜਾਬ ਇਕ ਛੋਟਾ ਜਿਹਾ ਸੂਬਾ ਹੈ ਛੋਟੇ ਸੂਬੇ ਕਰਕੇ ਹਮੇਸ਼ਾਂ ਹੀ ਕੇਂਦਰ ਸਰਕਾਰ ਇਸ ਨੂੰ ਅਣਗੌਲਿਆ ਕਰਦੀ ਹੈ ਪਰ ਇਸ ਵਾਰ ਵੀ ਆਸ ਤੇ ਰੱਖੀ ਹੈ ਕਿ ਅੱਜ ਦੇ ਬਜਟ ਵਿੱਚੋਂ ਪੰਜਾਬ ਦੇ ਲਈ ਕੀਂ ਨਿਕਲਦਾ ਹੈ ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰਸੋਈ ਦੇ ਵਿੱਚ ਰਾਹਤ ਮਿਲੇ ਤਾਂ ਜੋ ਘਰ ਦਾ ਗੁਜ਼ਾਰਾ ਸਹੀ ਢੰਗ ਨਾਲ ਹੋ ਸਕੇ ਉੱਥੇ ਹੀ ਉਹਨਾਂ ਕਿਹਾ ਕਿ ਸਾਡੇ ਆਦਮੀ ਕੰਮ ਕਰਦੇ ਹਨ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੀਏ ਤਾਂ ਜੋ ਛੋਟੇ ਮੋਟੇ ਕੰਮ ਅਸੀਂ ਘਰ ਵਿੱਚ ਖੋਲ ਕੇ ਆਪਣੇ ਪਤੀ ਦੀ ਮਦਦ ਕਰ ਸਕਦੇ ਹਾਂ ਤੇ ਆਪਣੇ ਘਰ ਦਾ ਗੁਜ਼ਾਰਾ ਸਹੀ ਕਰ ਸਕਦੇ ਹਾਂ ਉਹਨਾਂ ਕਿਹਾ ਕਿ ਪਿਛਲੀ ਵਾਰ ਵੀ ਬਹੁਤਾਤ ਸੀ ਪਰ ਸਾਡੇ ਹੱਥ ਨਿਰਾਸ਼ਾ ਹੀ ਲੱਗੀ ਪਰ ਇਸ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਲਕਸ਼ਮੀ ਸਮਿਤੀ ਦੀ ਗੱਲ ਕੀਤੀ ਹੈ ਜੋ ਉਹਨਾਂ ਕਿਹਾ ਕਿ ਇਹ ਬਹੁਤ ਵਧੀਆ ਗੱਲ ਹੈ ਉੱਥੇ ਹੀ ਉਹਨਾਂ ਕਿਹਾ ਕਿ ਜਿਹੜੇ ਸਾਡੇ ਵਿੱਤ ਮੰਤਰੀ ਹਨ ਨਿਰਮਲਾ ਸੀਤਾ ਰਮਨ ਉਹ ਵੀ ਇੱਕ ਮਹਿਲਾ ਹਨ ਤੇ ਇਸ ਵਾਰ ਉਹਨਾਂ ਕਿਹਾ ਹੈ ਕਿ ਮਹਿਲਾਵਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ ਤੇ ਮਿਡਲ ਕਲਾਸ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਬਜਟ ਵਿੱਚ ਇਸ ਵਾਰ ਕੀ ਸਰਕਾਰ ਵੱਲੋਂ ਤੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਜਾਂਦਾ ਹੈ ਇਹ ਤੇ ਹੁਣ ਬਜਟ ਆਏਗਾ ਹੀ ਤੇ ਪਤਾ ਲੱਗੇਗਾ ਪਰ ਅਸੀਂ ਚਾਹੁੰਦੇ ਹਾਂ ਕਿ ਬਜਟ ਦੇ ਵਿੱਚ ਮਹਿਲਾਵਾਂ ਲਈ ਕੋਈ ਖਾਸ ਰਾਹਤ ਦਿੱਤੀ ਜਾਵੇ |
ਵਿੱਤ ਮੰਤਰੀ ਸੀਤਾ ਰਮਨ ਅੱਜ ਆਪਣੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਬਜਟ ਪੇਸ਼ ਕਰਨਗੇ

Related tags :
Comment here