ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਪ੍ਰਤਿਮਾ ਦੀ ਹੋਈ ਬੇਅਦਬੀ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਦੇ ਉੱਪਰ ਹੁਣ ਰਾਜਨੀਤੀ ਇਸ ਸਮੇਂ ਪੂਰੀ ਤਰੀਕੇ ਪ੍ਰਭਾਵਿਤ ਹੁੰਦੀ ਦਿਖਾਈ ਦੇ ਰਹੀ ਹੈ। ਆਏ ਦਿਨ ਹੀ ਵੱਖ-ਵੱਖ ਰਾਜਨੀਤਿਕ ਸੰਗਠਨਾਂ ਦੇ ਆਗੂਆਂ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ। ਜਿਸ ਦੇ ਚਲਦੇ ਅੱਜ ਭੀਮ ਆਰਮੀ ਚੀਫ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਰਾਵਣ ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਡਾਕਟਰ ਬੀਆਰ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਸ਼ਰਧਾ ਸੁਮਨ ਫੁੱਲ ਅਰਪਿਤ ਕੀਤੇ ਗਏ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ 26 ਜਨਵਰੀ ਨੂੰ ਵਾਪਰੀ ਘਟਨਾ ਬਹੁਤ ਹੀ ਦੁਖਦਾਈ ਘਟਨਾ ਹੈ। ਅਤੇ ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਜਾਹਿਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਜਿੱਥੇ ਅਜਿਹਾ ਮਹਾਂਪੁਰਸ਼ਾਂ ਦੇ ਪ੍ਰਤਿਮਾ ਲੱਗੀਆਂ ਹੋਈਆਂ ਹਨ ਉਹਨਾਂ ਦੀ ਸੁਰੱਖਿਆ ਸਰਕਾਰ ਤੇ ਪ੍ਰਸ਼ਾਸਨ ਯਕੀਨੀ ਬਣਾਵੇ। ਉਹਨਾਂ ਕਿਹਾ ਕਿ ਜਿਸ ਵਿਅਕਤੀ ਵੱਲੋਂ ਅਜਿਹੀ ਘਨੋਨੀ ਹਰਕਤ ਕੀਤੀ ਗਈ ਹੈ ਬੀਤੇ ਦਿਨ ਹੀ ਪਤਾ ਚੱਲਿਆ ਹੈ ਕਿ ਉਸ ਵਿਅਕਤੀ ਵੱਲੋਂ ਦੇਸ਼ ਦੇ ਤਿਰੰਗੇ ਦਾ ਵੀ ਅਪਮਾਨ ਕੀਤਾ ਜਾਣਾ ਸੀ। ਉਹਨਾਂ ਕਿਹਾ ਕਿ ਇਹ ਪੰਜਾਬ ਅਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਅਸੀਂ ਮੰਗ ਕਰਦੇ ਹਾਂ ਕਿ ਅਜਿਹੇ ਵਿਅਕਤੀ ਤੇ ਐਨਐਸਏ ਤਹਿਤ ਮਾਮਲਾ ਦਰਜ ਹੋਵੇ ਉਹਨਾਂ ਕਿਹਾ ਕਿ ਉਹ ਇਸ ਸਬੰਧੀ ਦਿੱਲੀ ਸੰਸਦ ਭਵਨ ਚ ਵੀ ਆਵਾਜ਼ ਬੁਲੰਦ ਕਰਨਗੇ।
ਭੀਮ ਆਰਮੀ ਚੀਫ ਅਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਪਹੁੰਚੇ ਅੰਮ੍ਰਿਤਸਰ,ਡਾ.ਬੀ ਆਰ ਅੰਬੇਦਕਰ ਦੀ ਮੂਰਤੀ ਖੰਡਿਤ ਕਰਨ ਦਾ ਭਖਿਆ ਮਾਮਲਾ
February 1, 20250
Related Articles
August 17, 20220
ਫਿਲਮ ‘ਲਾਲ ਸਿੰਘ ਚੱਢਾ’ ਦੇ ਬਾਈਕਾਟ ‘ਤੇ ਬੋਲੀ ਅਦਾਕਾਰਾ ਮੋਨਾ ਸਿੰਘ, ਕਿਹਾ-“ਆਮਿਰ ਖਾਨ ਇਹ ਡਿਜ਼ਰਵ ਨਹੀਂ ਕਰਦੇ”
ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ `ਤੇ ਇਸ ਫ਼ਿਲਮ ਨੂੰ ਬਾਈਕਾਟ ਕਰਨ ਦੀ ਮੁਹਿੰਮ ਜ਼ੋਰ ਸ਼ੋਰ ਨਾਲ ਚ
Read More
December 4, 20240
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਕਿਸੇ ਤੇ ਗੋਲੀ ਚਲਣਾ ਮਰਿਆਦਾ ਨੂੰ ਵੱਡੀ ਠੇਸ – ਗੁਰਚਰਨ ਸਿੰਘ ਗਰੇਵਾਲ ਐਸ.ਜੀ.ਪੀ.ਸੀ. ਬੁਲਾਰਾ
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਤਣਖਾਇਏ ਸੁਖਬੀਰ ਬਾਦਲ ਤੇ ਦਲ ਖਾਲਸਾ ਆਗੂ ਨਰਾਇਣ ਸਿੰਘ ਜੋੜਾ ਵਲੋ ਗੋਲੀ ਚਲਾਉਣ ਦੀ ਘਟਨਾ ਦੀ ਜਿੱਥੇ ਵਿਸ਼ਵ ਭਰ ਦੀ ਅਵਾਮ 'ਚ ਰੋਸ ਹੈ ਉਥੇ ਹੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਗੁਰਚਰਨ ਸਿ
Read More
July 7, 20210
Minister Babul Supriyo Quits; So Do 11 Others Ahead Of Reshuffle
PM Modi Cabinet Reshuffle: Ramesh Pokhriyal Nishank and Santosh Gangwar were the first to quit the Union Cabinet. Sadananda Gowda, Debashree Chaudhuri, Sanjay Dhotre and Ratan Lal Kataria have also
Read More
Comment here