ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਦੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਖਿਲਾਫ ਛੇੜੀ ਗਈ ਮੁਹਿਮ ਦੇ ਤਹਿਤ ਅੱਜ ਲਾਰਸ ਰੋਡ ਨਾਵਲ ਦੀ ਚੌਂਕ ਵਿਖੇ ਨਾਕਾਬੰਦੀ ਕਰ ਹਰ ਆਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜਿਨਾਂ ਕੋਲ ਪੂਰੇ ਦਸਤਾਵੇਜ਼ ਨਾ ਹੋਣ ਕਰਕੇ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਸਨ। ਉੱਥੇ ਹੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਰੋਕਿਆ ਗਿਆ ਤਾਂ ਉਸ ਨੂੰ ਹੈਲਮਟ ਨਾ ਪਾਣ ਨੂੰ ਲੈ ਕੇ ਉਸਦਾ ਚਲਾਨ ਕੱਟਿਆ ਗਿਆ। ਜਦੋਂ ਨੌਜਵਾਨ ਨੇ ਆਪਣਾ ਚਲਾਨ ਕਟਵਾਇਆ ਤਾਂ ਉਸ ਦਾ ਕਹਿਣਾ ਸੀ ਕਿ ਸਿਰਫ ਨੌਜਵਾਨਾਂ ਨੂੰ ਹੀ ਰੋਕਿਆ ਜਾ ਰਿਹਾ ਹੈ ਜਦਕਿ ਮਹਿਲਾਵਾਂ ਸ਼ਰੇਆਮ ਉਥੋਂ ਲੰਘ ਰਹੀਆਂ ਹਨ ਉਹਨਾਂ ਦੀ ਗੱਡੀਆਂ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ ਨਾ ਹੀ ਉਹਨਾਂ ਦਾ ਕੋਈ ਚਲਾਨ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਪੁਲਿਸ ਨਾਲ ਬਹਿਸਬਾਜ਼ੀ ਵੀ ਹੋਈ ਉੱਥੇ ਅਸੀਂ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਮਹਿਲਾਵਾਂ ਨੂੰ ਘਰਾਂ ਵਿੱਚ ਕੰਮ ਹੁੰਦੇ ਹਨ ਜਿਸ ਕਰਕੇ ਉਹਨਾਂ ਨੂੰ ਜਾਨ ਦਿੱਤਾ ਜਾ ਰਿਹਾ ਹੈ। ਜਿਸ ਦੇ ਚਲਦੇ ਨੌਜਵਾਨਾਂ ਨਾਲ ਕਾਫੀ ਬਹਿਸ ਭਾਜੀ ਵੇਖਣ ਨੂੰ ਮਿਲੀ ਉਸ ਤੋਂ ਬਾਅਦ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਉਹਨਾਂ ਨੇ ਕਿਹਾ ਕਿ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਚਾਹੇ ਨੌਜਵਾਨ ਹੋਣ ਜਾਂ ਮਹਿਲਾਵਾਂ ਹੋਣ ਜਿਹੜੇ ਗਲਤੀ ਕਰਨਗੇ ਜਾਂ ਕਾਨੂੰਨ ਦੀ ਨਿਯਮਾਂ ਦੀ ਪਾਲਣਾ ਨਾ ਕਰਨਗੇ ਉਹਨਾਂ ਦੇ ਚਲਾਨ ਕੱਟੇ ਜਾਣਗੇ।
ਪੁਲਿਸ ਨੇ ਫ਼ਿਰ ਵਧਾਈ ਚੌਕਸੀ, ਲੋਕਾਂ ਨੂੰ ਕੀਤਾ ਜਾਗਰੂਕ , ਨਾਕੇਬੰਦੀ ਕਰ ਕੇ ਕੱਟੇ ਧੜਾਧੜ ਚਲਾਨ!
