ਬੀਤੀ ਦੇਰ ਸ਼ਾਮ 6:30 ਵਜੇ ਦੇ ਕਰੀਬ ਫਰੈਂਡਜ ਫਿਊਲ ਸੈਂਟਰ ਘੁਮਾਣ( ਬਲਰਾਮ ਪੁਰ)ਤੇ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਰੈਂਡ ਫਿਲਿੰਗ ਸਟੇਸ਼ਨ ਘੁਮਾਣ ਦੇ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਸੇਲ ਮੈਨ ਪੈਟਰੋਲ ਪੰਪ ਤੇ ਤੇਲ ਪਾ ਰਿਹਾ ਸੀ, ਕਿ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਜਿੰਨਾਂ ਆਪਣੇ ਮੂੰਹ ਢੱਕੇ ਹੋਏ ਸਨ, ਅਤੇ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਰਾਡ ਅਤੇ ਦਾਤਰ ਸਨ ਅਤੇ ਉਹਨਾਂ ਨੇ ਸੇਲਮੈਨ ਨੂੰ ਰਾਡ ਮਾਰ ਕੇ ਉਸ ਕੋਲੋਂ 14,400 ਰੁਪਏ ਦੀ ਨਗਦੀ ਖੋ ਕੇ ਫਰਾਰ ਹੋ ਗਏ।ਇਹ ਵਾਰਦਾਤ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਥਾਣਾ ਘੁਮਾਣ ਦੇ ਐਸਐਚ ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੁਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।