ਅੱਜ ਸੁਬਹਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਇੱਕ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਜੀਪ ਅਤੇ ਕੈਂਟਰ ਵਿੱਚ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਦੇ ਦੌਰਾਨ 12 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਜਦਕਿ ਦਰਜਨਾਂ ਲੋਕ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਜੀਪ ਜਿਸ ਵਿੱਚ ਵਿਆਹ ਸ਼ਾਦੀਆਂ ਮੌੱਕੇ ਵੇਟਰ ਦਾ ਕੰਮ ਕਰਨ ਵਾਲੇ 30 ਤੋਂ 32 ਲੋਕ ਸਵਾਰ ਸਨ ਜਿਹੜੇ ਗੁਰੂ ਹਰ ਸਹਾਇ ਤੋਂ ਜਲਾਲਾਬਾਦ ਸਾਈਡ ਜਾ ਰਹੇ ਸੀ ਅਤੇ ਫਾਜਿਲਕਾ ਰੋਡ ਤੇ ਸਾਹਮਣੇ ਤੋਂ ਆਉਂਦੇ ਕੈਂਟਰ ਨਾਲ ਟੱਕਰ ਹੋ ਜਾਂਦੀ ਹੈ। ਇਸ ਹਾਦਸੇ ਦੇ ਦੌਰਾਨ ਕੈਂਟਰ ਚਾਲਕ ਦੀ ਵੀ ਮੌਤ ਹੋਈ ਦੱਸੀ ਜਾ ਰਹੀ ਹੈ ਹਾਦਸੇ ਦੌਰਾਨ ਜਖਮੀ ਹੋਏ ਵਿਅਕਤੀਆਂ ਨੂੰ ਅਲੱਗ ਅਲੱਗ ਹਸਪਤਾਲਾਂ ਵਿੱਚ ਇਲਾਜ ਲਈ ਪਹੁੰਚਾਇਆ ਗਿਆ। ਜਿਹਨਾਂ ਵਿੱਚੋਂ ਕੁਝ ਲੋਕ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਸਨ ਉਹਨਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਜਿੱਥੇ ਉਨਾਂ ਦਾ ਇਲਾਜ ਚੱਲ ਰਿਹਾ ਹੈ ਪ੍ਰਤੱਖ ਦਰਸ਼ੀਆਂ ਮੁਤਾਬਿਕ ਜੀਪ ਵਿੱਚ 30 ਤੋਂ 32 ਲੋਕ ਸਵਾਰ ਸਨ ਜਿਹੜੇ ਕਿ ਇੱਕ ਵਿਆਹ ਵਿੱਚ ਵੇਟਰ ਦੇ ਰੂਪ ਵਿੱਚ ਕੰਮ ਕਰਨ ਲਈ ਜਾ ਰਹੇ ਸਨ ਉਹਨਾਂ ਦੱਸਿਆ ਕਿ 9 ਲੋਕ ਜਿਹੜੇ ਗੰਭੀਰ ਰੂਪ ਵਿੱਚ ਜਖਮੀ ਹੋਏ ਸਨ ਉਹਨਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਲਿਆਂਦਾ ਗਿਆ
ਮੈਡੀਕਲ ਸੁਪਰਡੈਂਟ ਡਾਕਟਰ ਨੀਤੂ ਕੁੱਕੜ ਮੁਤਾਬਕ ਨੌ ਜਖਮੀਆਂ ਵਿੱਚੋਂ ਦੋ ਦੀ ਹਾਲਤ ਕਾਫੀ ਚਿੰਤਾਜਨਕ ਹੈ ਅਤੇ ਬਾਕੀ ਜਖਮੀਆਂ ਦਾ ਵੀ ਇਲਾਜ ਚੱਲ ਰਿਹਾ ਹੈ ਇਸ ਵਕਤ ਉਹਨਾਂ ਦੱਸਿਆ ਕਿ ਜਖਮੀਆਂ ਦੇ ਇਲਾਜ ਹਸਪਤਾਲ ਵੱਲੋਂ ਮੁਫਤ ਕੀਤਾ ਜਾਵੇਗਾ ਅਤੇ ਪ੍ਰਸ਼ਾਸਨ ਵੱਲੋਂ ਵੀ ਜਖਮੀਆਂ ਦੀ ਮਦਦ ਲਈ ਦਵਾਈਆਂ ਅਤੇ ਹੋਰ ਮੈਡੀਕਲ ਸਹੂਲਤ ਪਹੁੰਚਾਉਣ ਲਈ ਭਰੋਸਾ ਦਿੱਤਾ ਗਿਆ ਹੈ । ਦੱਸ ਦਈਏ ਕਿ ਇਸ ਹਾਦਸੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਦੀ ਅਧਿਕਾਰਤ ਜਾਣਕਾਰੀ ਸਾਹਮਣੇ ਆਉਣਾ ਬਾਕੀ। ਇਸ ਮੌਕੇ ਹਲਕਾ ਵਿਧਾਇਕ ਗੁਰਦਿਤ ਸਿੰਘ ਜਖਮੀਆਂ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ ਜਿਨ੍ਹਾਂ ਮੇਡੀਕਲ ਅਧਿਕਾਰੀਆਂ ਨੂੰ ਜਖਮੀਆਂ ਦੇ ਇਲਾਜ ਮੁਫ਼ਤ ਕਰਨ ਲਈ ਨਿਰਦੇਸ਼ ਦਿੱਤੇ।
ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਭਿਆਨਕ ਸੜਕ ਹਾਦਸਾ,12 ਦੇ ਕਰੀਬ ਹੋਈਆਂ ਮੌਤਾਂ, ਦਰਜਨਾਂ ਗੰਭੀਰ ਜ਼ਖਮੀ।
Related tags :
Comment here