News

ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਗੁਰਦਵਾਰਾ ਸਾਹਿਬ ਵਿਚ ਕੰਮ ਕਰਦੇ ਇਕ ਵਿਅਕਤੀ ਦੀ ਡਿੱਗਣ ਨਾਲ ਹੋਈ ਮੌਤ

ਬਟਾਲਾ ਦੇ ਗੁਰਦਵਾਰਾ ਸ਼੍ਰੀ ਕੰਧ ਸਾਹਿਬ ਵਿੱਚ ਵੱਡਾ ਹਾਦਸਾ ਹੋ ਗਿਆ। ਜਿਸ ਦੌਰਾਨ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਪਾਰ੍ਟ ਟਾਈਮ ਗੁਰਦਵਾਰਾ ਸਾਹਿਬ ਵਿਚ ਕੰਮ ਕਰਦੇ ਇਕ ਵਿਅਕਤੀ ਦੀ ਡਿਗਣ ਨਾਲ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਸਤਨਾਮ ਸਿੰਘ ਵਾਸੀ ਬਾਲੇਵਾਲ ਪਿਛਲੇ ਕਈ ਸਮੇਂ ਤੋੰ ਗੁਰੁਦ੍ਵਾਰਾ ਸਾਹਿਬ ਵਿਚ ਸੇਵਾ ਨਿਭਾ ਰਿਹਾ ਸੀ। ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਭੇਜੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਕਿ ਕਿਸੇ ਸ਼ਰਧਾਲੂ ਵਲੋਂ ਗੁਰਦਵਾਰਾ ਸ਼੍ਰੀ ਕੰਧ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾ ਰਹੀ ਸੀ ਜਿਸ ਦੌਰਾਨ ਸਤਨਾਮ ਸਿੰਘ ਜਦੋਂ ਨਿਸ਼ਾਨ ਸਾਹਿਬ ਚੜ੍ਹਾਉਣ ਲਈ ਉੱਪਰਲੇ ਕਿਨਾਰੇ ਪਹੁੰਚਿਆ ਤਾਂ ਅਚਾਨਕ ਹਾਦਸਾ ਹੋ ਗਿਆ। ਜਿਸ ਦੌਰਾਨ ਸਤਨਾਮ ਸਿੰਘ ਦੀ ਡਿਗਣ ਕਰਨ ਮੌਤ ਹੋ ਗਈ। ਮ੍ਰਿਤਕ ਦਾ ਕਰੀਬ ਦਸ ਸਾਲ ਪਹਿਲਾਂ ਜਵਾਨ ਬੇਟਾ ਇੱਕ ਸਡ਼ਕ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋ ਗਿਆ ਸੀ। ਸਤਨਾਮ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰਦਵਾਰਾ ਸਾਹਿਬ ਵਿਚ ਆਰਜੀ ਤੋਰ ਤੇ ਬਿਜਲੀ ਦਾ ਕੰਮ ਕਰ ਰਿਹਾ ਸੀ। ਗੁਰਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਕਿ ਐਸਜੀਪੀਸੀ ਪ੍ਰਧਾਨ ਨੂੰ ਮਾਮਲੇ ਦੀ ਜਾਣਕਾਰੀ ਦੇ ਦਿਤੀ ਗਈ ਹੈ।

Comment here

Verified by MonsterInsights