ਬਿਜਲੀ ਬੋਰਡ ਤੋਂ ਰਿਟਾਇਰ ਅਧਿਕਾਰੀ ਮਨਜੀਤ ਸਿੰਘ ਦੀ 30 ਜੂਨ 2024ਹੋਈ ਨੂੰ ਹੱਤਿਆ ਮਾਮਲੇ ਵਿੱਚ ਐਸਆਈਟੀ ਦੀ ਖੁੱਲੀ ਨੀਂਦ ਅੱਠ ਮਹੀਨਿਆਂ ਬਾਅਦ ਐਸਆਈਟੀ ਦੇ ਅਧਿਕਾਰੀ ਜਗਦੀਸ਼ ਬਿਸ਼ਨੋਈ ਐਸਪੀ ਹੈਡ ਕੁਾਰਟਰ ਅੰਮ੍ਰਿਤਸਰ ਰੂਲਰ ਜਾਂਚ ਕਰਨ ਲਈ ਪਹੁੰਚੇ |
ਇਸ ਦਰਮਿਆਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀ ਹੈਡਕੁਾਰਟਰ ਜੋ ਕਿ ਮਨਜੀਤ ਸਿੰਘ ਕਤਲ ਕਾਂਡ ਵਿੱਚ ਬਣੀ ਐਸਆਈਟੀ ਦੇ ਮੁਖੀ ਹਨ ਉਹਨਾਂ ਨੇ ਦੱਸਿਆ ਕਿ ਉਹ ਅੱਜ ਜਾਂਚ ਕਰਨ ਲਈ ਪਹੁੰਚੇ ਹਨ ਜਦ ਮੀਡੀਆ ਨੇ ਕਿਹਾ ਕਿ ਇਹ ਕਤਲ ਅੱਠ ਮਹੀਨੇ ਪਹਿਲਾਂ ਹੋਇਆ ਹੈ ਤੇ ਤੁਸੀਂ ਇੰਨੀ ਦੇਰ ਕਿਉਂ ਲਗਾ ਦਿੱਤੀ ਤੇ ਉਹ ਇਸ ਸਵਾਲ ਤੋਂ ਬਚਦੇ ਨਜ਼ਰ ਆਏ ਔਰ ਅੱਗੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਦ ਮੀਡੀਆ ਨੇ ਸਵਾਲ ਪੁੱਛਿਆ ਕਿ ਤੁਹਾਡੇ ਅਧਿਕਾਰੀਆਂ ਨੇ ਵਿਸਰਾ ਹੀ ਖੁਰਦ ਬੁਰਦ ਕਰ ਦਿੱਤਾ ਹੈ ਤਾਂ ਉਹਨਾਂ ਨੇ ਆਪਣੇ ਅਧਿਕਾਰੀਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਵਿਸਰਾ ਕਿਤੇ ਵੀ ਖੁਰਦ ਬੁਰਦ ਨਹੀਂ ਹੋਇਆ ਜਦੋਂ ਕਿ ਕੱਲ ਇਸ ਮਾਮਲੇ ਦੇ ਵਿੱਚ ਖੁਲਾਸਾ ਹੋਇਆ ਤੇ ਮੀਡੀਆ ਦੇ ਵਿੱਚ ਖਬਰਾਂ ਆਈਆਂ ਕਿ ਏਐਸਆਈ ਇੰਦਰਜੀਤ ਸਿੰਘ ਪੋਸਟਮਾਰਟਮ ਹਾਊਸ ਤੋਂ ਵਿਸਰਾ ਲੈ ਕੇ ਗਿਆ ਸੀ ਔਰ ਉਸ ਨੇ ਵਿਸਰਾ ਅੰਮ੍ਰਿਤਸਰ ਮੈਡੀਕਲ ਕਾਲਜ ਪਥੋਲੋਜੀ ਡਿਪਾਰਟਮੈਂਟ ਵਿੱਚ ਜਮਾ ਕਰਾਉਣਾ ਸੀ ਤੇ ਉਸ ਨੇ ਵਿਸਰਾ ਜਮਾ ਹੀ ਨਹੀਂ ਕਰਵਾਇਆ ਤੇ ਜਦ ਉਸ ਨੂੰ ਪਤਾ ਚੱਲਿਆ ਤੇ ਉਹ ਅੱਠ ਮਹੀਨੇ ਬਾਅਦ ਪੋਸਟਮਾਰਟਮ ਹਾਊਸ ਵਿਖੇ ਡਾਕਟਰ ਰਵੀ ਤੇਜਪਾਲ ਦੇ ਤਰਲੇ ਕੱਢ ਦਾ ਨਜ਼ਰ ਆਇਆ ਕਿ ਮੈਨੂੰ ਦੁਬਾਰਾ ਰਿਪੋਰਟ ਬਣਾ ਦਿਓ ਤੇ ਮੈਂ ਵਿਸਰਾ ਜਮਾ ਕਰਵਾ ਦਿੰਨਾ ਹਾਂ ਇਸ ਮਾਮਲੇ ਦੀ ਜਾਣਕਾਰੀ ਜਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਮਿਲੀ ਤੇ ਉਹ ਵੀ ਮੌਕੇ ਤੇ ਪਹੁੰਚ ਗਏ ਔਰ ਉਹਨਾਂ ਨੇ ਮੀਡੀਆ ਸਾਹਮਣੇ ਇਸ ਦਾ ਖੁਲਾਸਾ ਕੀਤਾ ਸੀ ਅੱਜ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਪੁਲਿਸ ਤੋਂ ਭਰੋਸਾ ਉੱਠ ਚੁੱਕਾ ਹੈ ਉਹਨਾਂ ਕਿਹਾ ਕਿ ਜਦੋਂ ਪੁਲਿਸ ਦੋਸ਼ੀਆਂ ਨੂੰ ਬਚਾਉਣ ਲਈ ਵਿਸਰਾ ਖੁਰਦ ਬੁਰਦ ਕਰ ਰਹੀ ਹੈ ਤੇ ਇਸ ਮਾਮਲੇ ਦੀ ਜਾਂਚ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ ਪੁਲਿਸ ਸ਼ਰੇਆਮ ਦੋਸ਼ੀਆਂ ਨਾਲ ਮਿਲੀ ਹੋਈ ਹੈ ਤੇ ਦੋਸ਼ੀਆਂ ਨੂੰ ਬਚਾ ਰਹੀ ਹੈ ਇਸ ਬਾਰੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਸਰਾ ਖਰੜ ਕੈਮੀਕਲ ਇਗਜ਼ਾਮੀਨੇਸ਼ਨ ਵਿੱਚ ਵੀ ਜਮਾ ਹੋਇਆ ਸੀ ਔਰ ਇੱਕ ਵਿਸਰਾ ਪਥੋਲੋਜੀ ਵਿਭਾਗ ਅੰਮ੍ਰਿਤਸਰ ਵਿੱਚ ਜਮਾ ਹੋਣਾ ਸੀ ਜੋ ਕਿ ਪੁਲਿਸ ਵੱਲੋਂ ਨਹੀਂ ਕਰਵਾਇਆ ਗਿਆ ਔਰ ਇਕ ਕੈਮੀਕਲ ਐਗਜ਼ਾਮੀਨੇਸ਼ਨ ਵਿਭਾਗ ਵੱਲੋਂ ਆਈ ਰਿਪੋਰਟ ਵੀ ਪੁਲਿਸ ਨੇ ਆਪਣੇ ਕੋਲ ਤਿੰਨ ਮਹੀਨੇ ਦੱਬ ਕੇ ਰੱਖੀ ਉਹਨਾਂ ਨੇ ਉਸ ਸਮੇਂ ਦੇ ਆਈਓ ਹਿਮਾਂਸ਼ੂ ਭਗਤ ਤੇ ਮੌਜੂਦਾ ਡੀਐਸਪੀ ਗੁਰਵਿੰਦਰ ਸਿੰਘ ਤੇ ਆਰੋਪ ਲਗਾਏ ਨੇ ਕਿ ਇਹ ਦੋਸ਼ੀਆਂ ਨਾਲ ਮਿਲੇ ਨੇ ਔਰ ਇਹਨਾਂ ਨੇ ਮੋਟੇ ਪੈਸੇ ਖਾ ਕੇ ਇਹ ਸਾਰਾ ਕਾਰਨਾਮਾ ਕੀਤਾ ਹੈ ਉਹਨਾਂ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਗਰ ਪੁਲਿਸ ਨੇ ਦੋ ਦਿਨਾਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਉਹਨਾਂ ਦਾ ਪਰਿਵਾਰ ਪੁਲਿਸ ਅਧਿਕਾਰੀਆਂ ਦੇ ਦਫਤਰ ਬਾਹਰ ਮਰਨ ਵਰਤ ਤੇ ਬੈਠੇਗਾ |