ਪਟਿਆਲਾ ਦੇ ਅਰਬਨ ਇਸਟੇਂਟ ਫੇਸ 3 ਦੇ ਵਿੱਚ ਦਿਨ ਚੜਦਿਆਂ ਸਾਰ ਹੀ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਹਾਦਸੇ ਦੇ ਵਿੱਚ ਹੁਣ ਤੱਕ ਇਹ ਰਿਸ਼ਕਾ ਦੇ ਵਿੱਚ ਸਵਾਰ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 2 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ ਇਹ ਭਿਆਨਕ ਸੜਕ ਹਾਦਸਾ ਇੱਕ ਟਰਾਲੇ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਜਿਸ ਦੀ ਚਪੇਟ ਵਿੱਚ ਮੋਟਰਸਾਈਕਲ/ਸਕੂਟਰੀ ਅਤੇ ਈ-ਰਿਸ਼ਕਾ ਆਇਆ ਹੈ ਇ-ਰਿਸ਼ਕਾ ਸਵਾਰ ਵਿਆਕਤੀ ਜਦੋਂ ਇਸ ਸੜਕ ਹਾਦਸਾ ਵਾਪਰਿਆ ਤਾਂ ਉਹ ਇ-ਰਿਸ਼ਕੇ ਤੋਂ ਬਾਹਰ ਡਿੱਗ ਗਿਆ ਸੀ ਜਿਸ ਦੇ ਸਿਰ ਦੇ ਉੱਪਰ ਟਰਾਲਾ ਚੜ ਗਿਆ ਮ੍ਰਿਤਕ ਵਿਅਕਤੀ ਦੀ ਪਹਿਚਾਨ ਜਸਵੰਤ ਸਿੰਘ ਕ੍ਰਿਸ਼ਨਪੁਰਾ ਬਸਤੀ ਸੰਗਰੂਰ ਦੇ ਰਹਿਣ ਵਜੋਂ ਹੋਈ ਹੈ ਜਦ ਕਿ ਬਾਕੀ ਮ੍ਰਿਤਕਾਂ ਦੀ ਪਹਿਚਾਨ ਹਾਲੇ ਤੱਕ ਨਹੀਂ ਹੋ ਪਾਈ ਅਤੇ ਉਨਾਂ ਦੀਆਂ ਡੈਡ ਬੋਡੀਆਂ ਨੂੰ ਪਟਿਆਲਾ ਦੇ ਮੋਰਚਰੀ ਘਰ ਵਿਖੇ ਰੱਖਿਆ ਗਿਆ ਹੈ ਅਤੇ ਇਸ ਹਾਦਸੇ ਦੇ ਵਿੱਚ 2 ਜਨੇ ਹਲੇ ਵੀ ਜਖਮੀ ਨੇ ਜਿਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਐਮਰਜੇਂਸੀ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ |
ਭਿਆਨਕ ਸੜਕੀ ਹਾਦਸੇ ਦੀ ਖ਼ਬਰ,3 ਲੋਕਾਂ ਦੀ ਹੋਈ ਮੌਤ,ਬੇਕਾਬੂ ਟਰਾਲਾ ਬਣਿਆ ਕਾਲ

Related tags :
Comment here