ਸੋਸ਼ਲ ਮੀਡਿਆ ਦੇ ਸਮੇ ਜਿੱਥੇ ਲੋਕ ਆਪਣਾ ਹੁਨਰ ਦਿਖਾਕੇ ਆਪਣਾ ਕਿੱਤਾ ਬਣਾਕੇ ਲੱਖਾਂ ਰੁਪਏ ਕਮਾ ਰਹੇ ਹਨ ਉੱਥੇ ਹੀ ਕੁੱਝ ਗਲਤ ਲੋਕ ਇਸਦਾ ਗਲਤ ਇਸਤੇਮਾਲ ਵੀ ਕਰਦੇ ਨਜ਼ਰ ਆਉਂਦੇ ਹਨ ਹਰ ਰੋਜ ਨਵੇਂ ਤੋਂ ਨਵਾਂ ਢੰਗ ਲੱਭਦੇ ਹਨ ਠੱਗੀ ਦਾ ਤਾਂ ਫਿਰ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ ਤਾਜ਼ਾ ਮਾਮਲਾ ਬਟਾਲਾ ਤੋਂ ਸਾਮਣੇ ਆਇਆ ਜਿੱਥੇ ਇਕ ਟ੍ਰੈਫਿਕ ਪੁਲਿਸ ਦਾ ਮੁਲਾਜਮ ਇਹਨਾਂ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਟ੍ਰੈਫਿਕ ਪੁਲਿਸ ਮੁਲਾਜਮ ਸੁਖਦੇਵ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਉਪਰ ਇਕ ਕਾਰ ਕੇ10 ਉਤਰਾਖੰਡ ਨੰਬਰ ਦੀਆਂ ਫੋਟੋਆਂ ਵੇਖੀਆਂ ਜਿਸਦਾ ਰੇਟ 45000 ਰੁਪਏ ਸੀ ਗੱਡੀ ਦੇ ਹਾਲਾਤ ਵਧੀਆ ਲੱਗੇ ਤਾਂ ਸੰਪਰਕ ਕੀਤਾ ਫੋਟੋਆਂ ਪਾਉਣ ਵਾਲੇ ਨਾਲ ਤਾਂ ਉਸਨੇ ਅਡਵਾਂਸ 2500 ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਸਨੂੰ 2500 ਰੁਪਏ ਗੂਗਲ ਪੈ ਕੀਤੇ 2500 ਰੁਪਏ ਤੋਂ ਬਾਅਦ ਉਸਨੇ 21000 ਰੁਪਏ ਦੀ ਮੰਗ ਕੀਤੀ ਕਿ ਗੱਡੀ ਦੇ ਕਾਗਜ਼ ਤੁਹਾਡੇ ਨਾਮ ਤੇ ਬਣਨੇ ਹਨ ਜਿਸ ਤੋਂ ਬਾਅਦ ਉਸਦੀ ਗੱਲਬਾਤ ਦੇ ਢੰਗ ਤੋਂ ਉਸ ਉੱਪਰ ਸ਼ੱਕ ਹੋਇਆ ਤਾਂ ਮੈਂ ਪੈਸੇ ਨਹੀਂ ਪਾਏ ਲਗਾਤਾਰ ਉਸ ਠੱਗ ਵਲੋਂ ਨੰਬਰ ਬਦਲ ਬਦਲਕੇ ਵੀ ਫੋਨ ਕੀਤੇ ਗਏ ਸਭ ਤੋਂ ਮਾੜੀ ਗੱਲ ਉਸ ਠੱਗ ਦੀ ਇਹ ਲੱਗੀ ਆਪਣੇ ਵਾਹਟਸ ਅਪ ਉਤੇ ਫੋਟੋ ਸਰਹੱਦ ਉੱਤੇ ਰਾਖੀ ਕਰਦੇ ਫੌਜੀ ਜਵਾਨ ਦੀ ਲਾਈ ਹੋਈ ਸੀ ਤਾਂ ਜੋ ਫੋਨ ਕਰਨ ਵਾਲੇ ਨੂੰ ਲੱਗੇ ਕਿ ਉਹ ਫੌਜ ਵਿਚ ਹੀ ਨੌਕਰੀ ਕਰਦਾ ਹੈ ਮੇਰੇ ਵਲੋਂ ਹੱਥ ਜੋੜਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਐਸੇ ਠੱਗਾਂ ਕੋਲੋ ਬਚੋ ਮੇਰੇ ਵਾਂਗ ਕਿਧਰੇ ਤੁਸੀ ਵੀ ਇਹਨਾਂ ਦੇ ਸ਼ਿਕਾਰ ਨਾ ਹੋ ਜਾਣਾ |
Olx ਤੇ ਸੋਹਣੀ ਗੱਡੀ ਵੇਖ ਟ੍ਰੈਫਿਕ ਪੁਲਿਸ ਮੁਲਾਜਮ ਹੋਇਆ ਠੱਗੀ ਦਾ ਸ਼ਿਕਾਰ
