News

ਸਵੇਰੇ ਤੜਪ ਸਾਰ ਪੀਲੇ ਪੰਜੇ ਨੇ ਬਜ਼ਾਰਾਂ ਵਿੱਚ ਕੀਤੀ ਤੋੜਫੋੜ, ਏ.ਡੀ.ਸੀ. ਆਪ ਨਿਕਲੇ ਬਾਹਰ, ਦੁਕਾਨਦਾਰਾਂ ਨਾਲ ਹੋਈ ਤਿੱਖੀ ਬਹਿਸਬਾਜੀ

ਗੁਰਦਾਸਪੁਰ ਸ਼ਹਿਰ ਵਿੱਚ ਦਿਨੋ ਦਿਨ ਵਿਗੜਦੀ ਜਾ ਰਹੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਬਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੀ ਗਈ ਨਜਾਇਜ਼ ਉਸਾਰੀ ਦੇ ਵਿਰੁੱਧ ਜ਼ਿਲ੍ਾ ਪ੍ਰਸ਼ਾਸਨ ਦੀ ਮੁਹਿੰਮ ਤੇਜ਼ ਹੋ ਗਈ ਹੈ। ਅੱਜ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਏਡੀਸੀ ਹਰਜਿੰਦਰ ਸਿੰਘ ਬੇਦੀ ਆਪ ਸੜਕਾਂ ਤੇ ਨਿਕਲ ਆਏ। ਉਹਨਾਂ ਦੇ ਨਾਲ ਨਗਰ ਕੌਂਸਲ ਦੇ ਈਓ ਤੇ ਪੁਲਿਸ ਦੀ ਟੀਮ ਵੀ ਸੀ। ਏਡੀਸੀ ਦੀ ਅਗਵਾਈ ਵਿੱਚ ਪੀਲੇ ਪੰਜੇ ਯਾਨੀ ਜੇਸੀਬੀ ਨੇ ਬਾਜ਼ਾਰ ਵਿੱਚ ਖੂਬ ਤੋੜਫੋੜ ਕੀਤੀ ਅਤੇ ਨਜਾਇਜ਼ ਤੌਰ ਤੇ ਸੜਕਾਂ ਤੇ ਦੁਕਾਨਦਾਰਾਂ ਵੱਲੋਂ ਕੀਤੀ ਗਈ ਉਸਾਰੀ ਅਤੇ ਥੜੇ , ਦੁਕਾਨਾਂ ਦੇ ਬਾਹਰ ਨਿਕਲੀਆਂ ਟੀਨਾਂਂ ਅਤੇ ਸਿਮੇਟ ਦੀਆਂ ਸੈ਼ਡਾਂ ਤੋੜ ਦਿੱਤੀਆਂ ਤੇ ਬਾਹਰ ਪਏ ਬੋਰਡ ਅਤੇ ਟੇਬਲ ਆਦਿ ਵੀ ਚੁੱਕ ਕੇ ਲੈ ਗਏ। ਇਸ ਦੌਰਾਨ ਦੁਕਾਨਦਾਰਾਂ ਨਾਲ ਅਧਿਕਾਰੀਆਂ ਦੀ ਤਿੱਖੀ ਬਹਿਸਬਾਜ਼ੀ ਵੀ ਹੁੰਦੀ ਦੇਖੀ ਗਈ ਪਰ ਏਡੀਸੀ ਜਨਰਲ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਹ ਇਸੇ ਸ਼ਹਿਰ ਦੇ ਹਨ ਅਤੇ ਸ਼ਹਿਰ ਵਿੱਚ ਵਿਗੜਦੀ ਟਰੈਫਿਕ ਸਮੱਸਿਆ ਨੂੰ ਲੈ ਕੇ ਚਿੰਤਿਤ ਹਨ। ਜਦੋਂ ਕਾਗਜ਼ ਦੇਖੇ ਹਨ ਤਾਂ ਪਤਾ ਲੱਗਿਆ ਹੈ ਕਿ ਬਾਜ਼ਾਰ ਦੀਆਂ ਸੜਕਾਂ ਤਾਂ ਜਿੰਨੀਆਂ ਨਜ਼ਰ ਆਉਂਦੀਆਂ ਹਨ ਉਸ ਤੋਂ ਦੁਗਨੀਆਂ ਚੋਰੀਆਂ ਹਨ ਪਰ ਨਜਾਇਜ਼ ਉਸਾਰੀਆਂ ਅਤੇ ਕਬਜ਼ੇ ਕਾਰਨ ਹੀ ਇਹ ਸਮੱਸਿਆ ਬਣੀ ਹੋਈ ਹੈ ਇਸ ਲਈ ਪ੍ਰਸ਼ਾਸਨ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਤੇ ਲਗਾਤਾਰ ਜਾਰੀ ਰਹੇਗੀ।

Comment here

Verified by MonsterInsights