ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਤੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਨੂੰ ਲੈ ਕੇ ਗੁਰਦਾਸਪੁਰ ਤੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵੱਡਾ ਉਪਰਾਲਾ ਕਰਦੇ ਹੋਏ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਰਿਆਰ ਬਾਈਪਾਸ ਤੇ ਇੱਕ ਚੌਂਕ ਦਾ ਨਿਰਮਾਣ ਕਰਵਾਇਆ ਹੈ। ਕੁਝ ਦਿਨ ਪਹਿਲਾਂ ਹੋਏ ਇਸ ਚੌਂਕ ਦੇ ਉਦਘਾਟਨ ਤੋਂ ਬਾਅਦ ਲਗਾਤਾਰ ਇਹ ਚੌਂਕ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ ਕਿਉਂਕਿ ਇਹ ਖੂਬਸੂਰਤ ਚੌਂਕ ਪੰਜਾਬੀ ਮਾਂ ਬੋਲੀ ਨੂੰ ਵੀ ਪ੍ਰਫੁੱਲਤ ਕਰ ਰਿਹਾ ਹੈ।ਜੇਕਰ ਅੱਜ ਦੀ ਗੱਲ ਕਰੀਏ ਤਾਂ ਸਾਹਿਤ ਸਿੱਖਿਆ ਪੰਜਾਬੀ ਫਿਲਮ ਇੰਡਸਟਰੀ ਦੇ ਇਲਾਵਾ ਕਈ ਸਮਾਜਸੇਵੀ ਵੀ ਇਸ ਜਗ੍ਹਾ ਦੇ ਉੱਪਰ ਪਹੁੰਚੇ।
ਗੱਲਬਾਤ ਦੌਰਾਨ ਪਹੁੰਚੀਆਂ ਹੋਈਆਂ ਵੱਖ ਵੱਖ ਸ਼ਖਸੀਅਤਾਂ ਵਿਸ਼ਵ ਪ੍ਰਸਿੱਧ ਲੇਖਕ ਅਤੇ ਚਿੱਤਰਕਾਰ ਬੀਬਾ ਬਲਵੰਤ, ਜ਼ਿਲ੍ਾ ਭਾਸ਼ਾ ਅਧਿਕਾਰੀ ਪਰਮਜੀਤ ਸਿੰਘ ਕਲਸੀ ਅਤੇ ਪੰਜਾਬੀ ਦੀ ਲੈਕਚਰਾਰ ਸੀਮਾ ਕੁਮਾਰੀ ਨੇ ਪੰਜਾਬ ਸਰਕਾਰ ਤੇ ਖਾਸ ਤੌਰ ਤੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਂਘਾ ਕਰਦੇ ਹੋਏ ਕਿਹਾ ਕਿ ਮਾਤ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਵਿੱਚ ਜੋ ਚੇਅਰਮੈਨ ਰਮਣ ਬਹਿਲ ਨੇ ਉਪਰਾਲਾ ਕੀਤਾ ਹੈ ।ਇਸ ਤਰ੍ਹਾਂ ਦੇ ਚੌਂਕ ਸਮੁੱਚੇ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਬਣਨੇ ਚਾਹੀਦੇ ਹਨ ।