Site icon SMZ NEWS

ਅਜਨਾਲਾ ਚ ਕੱਪੜਾ ਵਪਾਰੀ ਦੇ ਉੱਪਰ ਚਲੀਆਂ ਗੋਲੀਆਂ

ਅੱਜ ਦੇ ਸਮੇਂ ਵਿੱਚ ਲੋਕਾਂ ਤੇ ਮਨਾਂ ਵਿੱਚ ਪੁਲਿਸ ਪ੍ਰਤੀ ਡਰ-ਖੋਫ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਛੋਟੀ ਛੋਟੀ ਗੱਲ ਤੇ ਲੋਕ ਇੱਕ ਦੂਸਰੇ ਨੂੰ ਮਾਰਨ ਤੱਕ ਆ ਜਾਂਦੇ ਹਨ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਪੁਰਾਣੇ ਰੰਜਿਸ਼ ਨੂੰ ਲੈ ਕੇ ਅਜਨਾਲਾ ਬਾਜ਼ਾਰ ਦੇ ਵਿੱਚ ਅਮਿਤ ਕਲਾਥ ਹਾਊਸ ਦੁਕਾਨ ਦੇ ਉੱਪਰ ਇੱਕ ਕੱਪੜਾ ਵਪਾਰੀ ਦੇ ਉੱਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਕੁਮਾਰ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਅਮਿਤ ਕਲਾਤ ਹਾਊਸ ਦੁਕਾਨ ਦੇ ਉੱਪਰ ਕੱਪੜੇ ਦਾ ਵਪਾਰ ਕਰਦੇ ਹਨ ਅਤੇ ਉਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਜੋ ਕਿ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਸੀ ਅਤੇ ਪਿਛਲੇ ਦੋ ਮਹੀਨੇ ਪਹਿਲਾਂ ਹੀ ਉਸ ਸਬੰਧੀ ਬੈਠ ਕੇ ਰਾਜੀਨਾਮਾ ਵੀ ਹੋਇਆ ਹੈ। ਲੇਕਿਨ ਪੈਸਿਆਂ ਦੀ ਰੰਜਿਸ਼ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੀ ਦੁਕਾਨ ਤੇ ਆ ਕੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਕਿ ਉਸਦੇ ਭਰਾ ਵਿਜੇ ਕੁਮਾਰ ਅਤੇ ਸੁਨੀਲ ਕੁਮਾਰ ਦੇ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਪੁਲਿਸ ਤੋਂ ਮੀਡੀਆ ਦੇ ਜਰੀਏ ਇਨਸਾਫ ਦੀ ਗੁਹਾਰ ਲਗਾਈ ਹੈ।

ਦੂਜੇ ਪਾਸੇ ਇਸੇ ਮਾਮਲੇ ਚ ਮੌਕੇ ਤੇ ਪਹੁੰਚੇ ਡੀਐਸਪੀ ਗੁਰਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਜਨਾਲਾ ਦੇ ਮੇਨ ਬਾਜ਼ਾਰ ਦੇ ਵਿੱਚ ਕਲਾਥ ਹਾਊਸ ਦੁਕਾਨ ਦੇ ਉੱਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਵਿਜੇ ਕੁਮਾਰ ਨਾਮਕ ਵਿਅਕਤੀ ਦੇ ਲੱਤ ਤੇ ਗੋਲੀ ਲੱਗੀ ਹੈ ਤੇ ਉਹ ਗੰਭੀਰ ਜ਼ਖਮੀ ਹੋਇਆ ਅਤੇ ਇਹ ਝਗੜਾ ਪੈਸਿਆਂ ਦੇ ਲੈਣ ਦੇ ਨੂੰ ਪੁਰਾਣੇ ਰੰਜਿਸ਼ ਦੇ ਤਹਿਤ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਬਿਆਨ ਕਲਮਬੰਦ ਕੀਤੇ ਜਾ ਰਹੇ ਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version