ਅੰਮ੍ਰਿਤਸਰ ਦੇ ਮਹਿਲਾ ਵਿੰਗ ਥਾਣੇ ਦੇ ਵਿੱਚ ਉਸ ਸਮੇਂ ਹਾਲਾਤ ਤਨਾਵਪੂਰਨ ਹੋ ਗਏ ਜਦੋਂ ਇੱਕ ਮਾਮਲੇ ਦੇ ਵਿੱਚ ਮਹਿਲਾ ਵਿੰਗ ਥਾਣੇ ਪਹੁੰਚੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਖਾ ਲਿੱਤੀ ਗਈ। ਅਤੇ ਉਸਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਵਿੱਚ ਮਨਪ੍ਰੀਤ ਕੌਰ ਨਾਮਕ ਔਰਤ ਨੇ ਦੱਸਿਆ ਕਿ ਉਸਦੇ ਪਤੀ ਦਾ ਨਾਮ ਹਰਜਿੰਦਰ ਸਿੰਘ ਹ ਤੇ ਉਸਦੇ ਘਰ ਦੇ ਨਜ਼ਦੀਕ ਹੀ ਇੱਕ ਔਰਤ ਵੱਲੋਂ ਉਸਦੇ ਪਤੀ ਹਰਜਿੰਦਰ ਸਿੰਘ ਦੇ ਖਿਲਾਫ ਝੂਠੀ ਦਰਖਾਸਤ ਮਹਿਲਾ ਵਿੰਗ ਥਾਣੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਜਦੋਂ ਉਸਦੇ ਪਤੀ ਨੂੰ ਬੁਲਾਇਆ ਗਿਆ ਤੇ ਦੇ ਪਤੀ ਦੇ ਉੱਪਰ ਮਾਫੀ ਮੰਗਣ ਦਾ ਦਬਾਵ ਪਾਇਆ ਜਾ ਰਿਹਾ ਸੀ ਜਦ ਕਿ ਉਸਦੇ ਪਤੀ ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਮੈਂ ਕੋਈ ਗਲਤੀ ਨਹੀਂ ਕੀਤੀ ਅਤੇ ਮੈਂ ਮਾਫੀ ਨਹੀਂ ਮੰਗਾਂਗਾ ਅਤੇ ਅੱਗੇ ਬੋਲਦੇ ਹੋਏ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਹਰਜਿੰਦਰ ਸਿੰਘ ਤੇ ਜਦੋਂ ਜਿਆਦਾ ਦਬਾਅ ਪਾਇਆ ਗਿਆ ਤਾਂ ਉਸ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਰਹੀ ਜਿਸ ਨਾਲ ਕਿ ਉਸਦੀ ਸਿਹਤ ਹੁਣ ਕਾਫੀ ਨਾਜ਼ੁਕ ਬਣੀ ਹੋਈ ਹੈ ਅਤੇ ਉਸਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੂਜੇ ਪਾਸੇ ਇਸ ਮਾਮਲੇ ਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਮਹਿਲਾ ਵਿੰਗ ਥਾਣੇ ਦੇ ਵਿੱਚ ਵਿਅਕਤੀ ਹਰਜਿੰਦਰ ਸਿੰਘ ਵੱਲੋਂ ਕੋਈ ਜਹਰੀਲਾ ਪਦਾਰਥ ਖਾ ਲਿੱਤਾ ਗਿਆ ਹੈ ਜਿਸ ਕਰਕੇ ਉਸਦੀ ਸਿਹਤ ਖਰਾਬ ਹੋਈ ਹ ਤੇ ਉਸਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਤੇ ਹੁਣ ਉਸਦੀ ਸਿਹਤ ਕਿਸ ਤਰੀਕੇ ਹੈ ਇਸ ਬਾਰੇ ਸਿਵਲ ਹਸਪਤਾਲ ਦੇ ਡਾਕਟਰ ਹੀ ਜਾਣਕਾਰੀ ਦੇ ਪਾਣਗੇ ਬਾਕੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।