ਸ਼ਹਿਰ ਦੇ ਵਿੱਚ ਪੁਰਾਣੇ ਬੱਸ ਸਟੈਂਡ ਦੇ ਬਾਹਰ ਇੱਕ ਐਕਸ.ਯੂ.ਵੀ ਵਾਲੀ ਮੈਡਮ ਨੇ ਖੜੀ ਸਵਾਰੀਆਂ ਨਾਲ ਭਰੀ ਟਾਟਾ ਮੈਜਿਕ ਵੈਨ ਵਿੱਚ ਗੱਡੀ ਠੋਕ ਦਿੱਤੀ। ਐਕਸ.ਯੂਵੀ.ਦੀ ਸਪੀਡ ਕਿੰਨੀ ਤੇਜ਼ ਹੋਵੇਗੀ ਇਸਦਾ ਅੰਦਾਜ਼ਾ ਇਸ ਗੱਲ ਤੋਂ ਇਹ ਲਗਾਇਆ ਜਾ ਸਕਦਾ ਹੈ ਕਿ ਵੈਨ ਟੱਕਰ ਵੱਜਣ ਕਾਰਨ ਕੰਧ ਵਿੱਚ ਜਾ ਵੱਜੀ ਤੇ ਡਰਾਈਵਰ ਦੇ ਵੀ ਸੱਟਾ ਲੱਗੀਆਂ ਹਨ। ਹਾਲਾਂਕਿ ਮੌਕੇ ਤੇ ਆਟੋ ਯੂਨੀਅਨ ਦਾ ਪ੍ਰਧਾਨ ਵੀ ਪਹੁੰਚ ਗਿਆ ਤੇ ਮੈਡਮ ਨੇ ਵੈਨ ਦਾ ਹੋਇਆ ਨੁਕਸਾਨ ਅਤੇ ਡਰਾਈਵਰ ਦਾ ਇਲਾਜ ਕਰਾਉਣ ਦੀ ਗੱਲ ਮੰਨ ਲਈ ਤੇ ਮਾਮਲਾ ਪੁਲਿਸ ਤੱਕ ਨਹੀਂ ਪਹੁੰਚਿਆ ।
ਜਾਣਕਾਰੀ ਅਨੁਸਾਰ ਮਿੰਨੀ ਵੈਨ ਚਾਲਕ ਹਰਿੰਦਰ ਸਿੰਘ ਆਪਣੇ ਨੰਬਰ ਦੇ ਹਿਸਾਬ ਨਾਲ ਸਵਾਰੀਆਂ ਲੈ ਕੇ ਜਾਣ ਦੀ ਤਿਆਰੀ ਵਿੱਚ ਕਿ ਪਿੱਛੋਂ ਜਹਾਜ਼ ਚੌਂਕ ਵੱਲੋਂ ਇੱਕ ਤੇਜ਼ ਰਫਤਾਰ ਐਕਸ.ਯੂ.ਵੀ ਆਈ ਤੇ ਖੜੀ ਵੈਨ ਦੇ ਨਾਲ ਨਾਲ ਉਸਦੇ ਚਾਲਕ ਨੂੰ ਵੀ ਲਪੇਟ ਵਿੱਚ ਲੈ ਲਿਆ । ਆਟੋ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਦਾ ਦੋਸ਼ ਹੈ ਕਿ ਮੈਡਮ ਡਰਾਈਵਿੰਗ ਕਰਦੇ ਹੋਏ ਫੋਨ ਤੇ ਗੱਲਾਂ ਕਰ ਰਹੀ ਸੀ ਇਸ ਲਈ ਉਸ ਕੋਲੋਂ ਗੱਡੀ ਸਾਂਭੀ ਨਹੀਂ ਗਈ । ਮੈਡਮ ਨੇ ਆਪਣੀ ਗਲਤੀ ਮੰਨ ਲਈ, ਵੈਨ ਦਾ ਹੋਇਆ ਨੁਕਸਾਨ ਭਰਨ ਅਤੇ ਚਾਲਕ ਦਾ ਇਲਾਜ ਕਰਾਉਣ ਦੀ ਸ਼ਰਤ ਤੇ ਗੱਲ ਥਾਣੇ ਤੱਕ ਨਹੀਂ ਪਹੁੰਚਾਈ ਗਈ ਪਰ ਫਿਰ ਵੀ ਦੁਰਘਟਨਾ ਇਹ ਸਵਾਲ ਖੜੇ ਕਰਦੀ ਹੈ ਕਿ ਫੋਨ ਦੀ ਵਰਤੋਂ ਗੱਡੀ ਚਲਾਉਣ ਵਾਲੇ ਕਰਨ ਤੂੰ ਲੋਕ ਬਾਜ ਕਿਉਂ ਨਹੀਂ ਆਉਂਦੇ।
XUV ਚਲਾਉਂਦਿਆਂ ਫੋਨ ਤੇ ਗੱਲਾਂ ਕਰ ਰਹੀ ਸੀ ਮੈਡਮ, ਠੋਕਤੀ ਖੜੀ ਵੈਨ ਵਿਚ,ਹਰਜਾਨਾ ਦੇ ਕੇ ਛੁੜਾਈ ਜਾਨ
Related tags :
Comment here