Site icon SMZ NEWS

ਬੱਚਿਆਂ ਦੀ ਬਿਹਤਰ ਸਿੱਖਿਆ ਲਈ ਚੁੱਕਿਆ ਕਦਮ , ਪੰਜਾਬ ਚ ਬਣਾਈਆਂ ਜਾਣਗੀਆਂ 342 ਲਾਇਬ੍ਰੇਰੀਆਂ

ਬੱਚਿਆਂ ਦੀ ਬਿਹਤਰ ਸਿੱਖਿਆ ਲਈ ਪੰਜਾਬ ਵਿੱਚ 342 ਨਵੀਆਂ ਲਾਇਬ੍ਰੇਰੀਆਂ ਦਾ ਨਿਰਮਾਣ ਕੀਤਾ ਜਾਵੇਗਾ। ਜਲੰਧਰ ਵਿੱਚ 4 ਅਤੇ ਨਕੋਦਰ ਵਿੱਚ 2 ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ। ਸ਼ਹਿਰ ਦੇ ਵੇਸ੍ਟ ਹਲਕੇ ਵਿੱਚ 120 ਫੁੱਟੀ ਰੋਡ ਅਤੇ ਭਾਰਗਵ ਕੈਂਪ ਦੇ ਬਾਬਾ ਬੁੱਢਾ ਮੱਲ ਪਾਰਕ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਚੌਥੀ ਲਾਇਬ੍ਰੇਰੀ ਲਈ ਜ਼ਮੀਨ ਦੀ ਚੋਣ ਕੀਤੀ ਜਾਣੀ ਹੈ, ਜਿਸ ਨੂੰ ਜਲਦ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਹਾਲਾਂਕਿ ਲਾਇਬ੍ਰੇਰੀ ਦੀ ਉਸਾਰੀ ਦਾ ਕੰਮ ਫਰਵਰੀ ਵਿੱਚ ਪੂਰਾ ਕਰਨਾ ਹੈ। ਜਲੰਧਰ ਵਿੱਚ 4 ਲਾਇਬ੍ਰੇਰੀਆਂ ਬਣਨ ਨਾਲ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਪੜ੍ਹਾਈ ਵਿੱਚ ਰਾਹਤ ਮਿਲੇਗੀ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਬੱਚਿਆਂ ਲਈ ਕੰਪਿਊਟਰ ਵੀ ਲਗਾਏ ਜਾਣਗੇ। ਇਸਦੇ ਨਾਲ ਨਾਲ ਬਜ਼ੁਰਗਾਂ ਲਈ ਅਖਬਾਰਾਂ ਵੀ ਰੱਖਿਆ ਜਾਣਗੀਆਂ। ਨਾਲ ਹੀ ਔਰਤਾਂ ਅਤੇ ਮਰਦਾਂ ਲਈ ਵੱਖ ਵੱਖ ਬਾਥਰੂਮ ਵੀ ਬਣਾਏ ਜਾਣਗੇ।

ਇਸ ਲਈ ਮੁੱਖ ਮੰਤਰੀ ਗਰਾਂਟ ਤਹਿਤ ਪੰਜਾਬ ਵਿੱਚ 342 ਲਾਇਬ੍ਰੇਰੀਆਂ ਦੀ ਉਸਾਰੀ ਲਈ 41.08 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ। ਇਸ ਵਿੱਚ ਜਲੰਧਰ ਵਿੱਚ 120 ਫੁੱਟ ਰੋਡ ਅਤੇ ਭਾਰਗਵ ਕੈਂਪ ਦੇ ਬਾਬਾ ਬੁੱਢਾ ਮੱਲ ਪਾਰਕ ਵਿੱਚ ਪਤ੍ਰੀ ਲਾਇਬ੍ਰੇਰੀ 26.42 ਲੱਖ ਦੀ ਲਾਗਤ ਨਾਲ ਨਿਰਮਾਣ ਕੀਤਾ ਜਾਵੇਗਾ। ਇਸ ਵਿੱਚ ਨਗਰ ਨਿਗਮ ਵੱਲੋਂ ਬਿਲਡਿੰਗ ਦੀ ਉਸਾਰੀ ਦੇ 26.42 ਲੱਖ ਸਣੇ ਕੁਲ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ‘ਚ 26 ਲੱਖ ਰੁਪਏ ਨਾਲ ਉਸਾਰੀ ਕੀਤੀ ਜਾਵੇਗੀ, ਜਦਕਿ 8 ਲੱਖ ਰੁਪਏ ਬੁਨਿਆਦੀ ਢਾਂਚੇ ‘ਤੇ ਖਰਚ ਕੀਤੇ ਜਾਣਗੇ। ਇਸ ਦੇ ਲਈ ਨਿਗਮ ਨੇ ਮੰਗਲਵਾਰ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਉਸਾਰੀ ਏਜੰਸੀ ਨੇ ਲਾਇਬ੍ਰੇਰੀ ਦੀ ਨੀਂਹ ਪੁੱਟਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਇੱਕ 25 x 40 ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾਵੇਗਾ। ਬੱਚਿਆਂ ਦੇ ਬੈਠਣ ਲਈ ਇੱਕ ਹਾਲ ਵੀ ਬਣਾਇਆ ਜਾਵੇਗਾ। ਇਸ ਸਬੰਧੀ ਅਰਵਿੰਦ ਕੁਮਾਰ ਐਕਸ. ਈ. ਐਨ. ਜਲੰਧਰ ਵੈਸਟ ਨੇ ਦੱਸਿਆ ਕਿ ਨਿਗਮ ਵੱਲੋਂ ਲਾਇਬ੍ਰੇਰੀ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਫਰਵਰੀ ਦੇ ਮਹੀਨੇ ਵਿੱਚ ਕੰਮ ਮੁਕੰਮਲ ਕਰ ਲਿਆ ਜਾਵੇਗਾ।

Exit mobile version