News

ਫਰੀਦਕੋਟ ਦੇ ਨੋਜਵਾਨ ਦੀ ਹਾਂਗਕਾਂਗ ਚ ਭੇਦਭਰੇ ਹਲਾਤਾਂ ਚ ਹੋਈ ਮੌਤ

ਵਿਆਹ ਤੋਂ ਇੱਕ ਸਾਲ ਬਾਅਦ ਹੀ ਫਰੀਦਕੋਟ ਦੇ 25 ਸਾਲਾਂ ਨੋਜਵਾਨ ਹਰਪ੍ਰੀਤ ਸਿੰਘ ਦੀ ਹਾਂਗਕਾਂਗ ਚ ਭੇਦਭਰੇ ਹਾਲਾਤਾਂ ਚ ਮੌਤ ਹੋ ਗਈ।ਕਰੀਬ ਇੱਕ ਹਫਤਾ ਪਹਿਲਾ ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਲੜਕੇ ਹਰਪ੍ਰੀਤ ਸਿੰਘ ਵੱਲੋਂ ਫਾਹਾ ਲੈਕੇ ਆਤਮਹੱਤਿਆ ਕਰ ਲਈ ਗਈ ਪਰ ਪਰਿਵਾਰਕ ਮੇੱਬਰਾਂ ਨੇ ਸ਼ੰਕਾ ਜਤਾਈ ਕੇ ਉਸਦਾ ਸਹੁਰਾ ਪਰਿਵਾਰ ਜੋ ਹਾਂਗਕਾਂਗ ਦਾ ਪੱਕਾ ਵਸਨੀਕ ਹੈ ਉਸ ਵੱਲੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸਦੀ ਹਤਿਆ ਵੀ ਕੀਤੀ ਹੋਈ ਹੋ ਸਕਦੀ ਹੈ ਜਿਸਦੀ ਸਹੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ।ਉਧਰ ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਚ ਹੈ ਤੇ ਉਸਦਾ ਰੋ ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਦੀ ਭੈਣ ਸੁਖਦੀਪ ਕੌਰ ਨੇ ਦੱਸਿਆ ਕੇ ਪਿਛਲੇ ਸਾਲ ਦਿਸੰਬਰ ਮਹੀਨੇ ਹਰਪ੍ਰੀਤ ਦੀ ਸ਼ਾਦੀ ਮਹਿੰਦਰ ਕੌਰ ਮਾਹੀ ਨਾਮ ਦੀ ਲੜਕੀ ਜੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰ ਰਾਏ ਪੁਰ ਦੀ ਰਹਿਣ ਵਾਲੀ ਹੈ ਨਾਲ ਹੋਇਆ ਸੀ ਜੋ ਖੁਦ ਅਤੇ ਉਸਦਾ ਪੁਰਾ ਪਰਿਵਾਰ ਹਾਂਗਕਾਂਗ ਦੇ ਪੱਕੇ ਵਸਨੀਕ ਹਨ ਨਾਲ ਹੋਈ ਸੀ।ਸ਼ਾਦੀ ਦੇ ਕਰੀਬ ਛੇ ਮਹੀਨੇ ਬਾਅਦ ਉਨ੍ਹਾਂ ਦੇ ਬੇਟੇ ਦਾ ਵੀਜ਼ਾ ਆਉਣ ਤੋਂ ਬਾਅਦ ਖੁਦ ਲੜਕੀ ਉਸਨੂੰ ਇੰਡੀਆ ਤੋਂ ਆਪਣੇ ਨਾਲ ਲੈਕੇ ਗਈ ਸੀ।ਵਿਆਹ ਤੋਂ ਕੁੱਜ ਦਿਨਾਂ ਬਾਅਦ ਹੀ ਦੋਨਾਂ ਚ ਕੁੱਜ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਇੱਕ ਵਾਰ ਹਰਪ੍ਰੀਤ ਵਾਪਿਸ ਆ ਗਿਆ ਸੀ ਪਰ ਰਿਸ਼ਤੇਦਾਰਾਂ ਨੇ ਵਿਚ ਪੈ ਕੇ ਇਨ੍ਹਾਂ ਦੀ ਸੇਟਲਮੈਂਟ ਕਰਵਾ ਦਿੱਤੀ ਅਤੇ ਦੋਬਾਰਾ ਦੋਨੋ ਹਾਂਗਕਾਂਗ ਚਲੇ ਗਏ।ਪਰ ਉਥੇ ਜਾਣ ਤੋਂ ਬਾਅਦ ਉਸਦੇ ਸੋਹਰੇ ਪਰਿਵਾਰ ਦਾ ਵਤੀਰਾ ਹਰਪ੍ਰੀਤ ਪ੍ਰਤੀ ਬਦਲ ਗਿਆ ਅਤੇ ਉਨ੍ਹਾਂ ਨੇ ਆਪਣੀ ਬੇਇਜਤੀ ਸਮਝਦੇ ਹੋਏ ਹਰਪ੍ਰੀਤ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਨਾਲ ਹੀ ਇੱਕ ਮਿਲੀਅਨ ਡਾਲਰ ਦਾ ਮੁਆਵਜ਼ਾ ਦਾ ਡਰ ਦੇਣ ਲੱਗੇ ਸੀ ਜਿਸ ਸਬੰਧੀ ਉਹ ਸਾਨੂੰ ਫੋਨ ਕਾਲ ਕਰਕੇ ਦਸਦਾ ਰਹਿੰਦਾ ਸੀ।ਉਨ੍ਹਾਂ ਕਿਹਾ ਕਿ ਇੱਕ ਹਫਤਾ ਪਹਿਲਾ ਉਨ੍ਹਾਂ ਨੂੰ ਹਰਪ੍ਰੀਤ ਦੀ ਮੌਤ ਦੀ ਖਬਰ ਮਿਲਦੀ ਹੈ।ਉਨ੍ਹਾਂ ਕਿਹਾ ਕਿ ਹਲੇ ਤੱਕ ਹਰਪ੍ਰੀਤ ਦਾ ਪੋਸਟਮਾਰਟਮ ਤੱਕ ਨੀ ਹੋਇਆ ।ਉਨ੍ਹਾਂ ਮੰਗ ਕੀਤੀ ਕਿ ਹਰਪ੍ਰੀਤ ਦੀ ਮੌਤ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ।ਹਰਪ੍ਰੀਤ ਦੇ ਪਿਤਾ ਨੇ ਵੀ ਕਿਹਾ ਕਿ ਉਨ੍ਹਾਂ ਦਾ ਬੇਟਾ ਬਹੁਤ ਮਜ਼ਬੂਤ ਜੇਰੇ ਦਾ ਸੀ ਉਹ ਆਤਮਹੱਤਿਆ ਨੀ ਕਰ ਸਕਦਾ ਜਰੂਰ ਇਸ ਪਿੱਛੇ ਕੋਈ ਸਾਜ਼ਿਸ਼ ਹੈ ਜਿਸਦੀ ਜਾਂਚ ਹੋਵੇ ਤੇ ਉਨ੍ਹਾਂ ਨੂੰ ਇਨਸਾਫ ਮਿਲ ਸਕੇ।

Comment here

Verified by MonsterInsights