ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਧਾਰੀਵਾਲ ਦੇ ਐਂਟਰੀ ਪੁਆਇੰਟ ਤੇ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਬੀਤੀ ਦੇਰ ਸ਼ਾਮ ਪਹਿਲਾਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਨਿਜੀ ਬੱਸ ਨੂੰ ਟੱਕਰ ਮਾਰੀ ਤੇ ਫਿਰ ਇੱਕ ਖੜੀ ਕਾਰ ਇੱਕ ਕਾਰ ਨੂੰ ਲਪੇਟ ਵਿੱਚ ਲੈ ਲਿਆ। ਬਸ ਫਿਰ ਵੀ ਨਹੀਂ ਰੁਕੀ ਅਤੇ ਗੁਰਦਾਸਪੁਰ ਸਾਈਡ ਤੋਂ ਆ ਰਹੇ ਇੱਕ ਹੋਰ ਐਕਟੀਵਾ ਸਵਾਰ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਦੁਰਘਟਨਾ ਵਿੱਚ ਦੋਹਾਂ ਬੱਸ ਸਵਾਰਾਂ ਨੂੰ ਮਾਮੂਲੀ ਸੱਟਾ ਲੱਗੀਆਂ ਜਦਕਿ ਐਕਟੀਵਾ ਸਵਾਰ ਵਿਅਕਤੀ ਵੀ ਜਖਮੀ ਹੋਇਆ ਤੇ ਖੜੀ ਸਵਿਫਟ ਕਾਰ ਦਾ ਵੀ ਕਾਫੀ ਨੁਕਸਾਨ ਕੀਤਾ ਹੈ। ਦੁਰਘਟਨਾ ਤੋਂ ਬਾਅਦ ਨਿਜੀ ਕੰਪਨੀ ਦੀ ਬੱਸ ਦਾ ਡਰਾਈਵਰ ਅਤੇ ਕੰਡਕਟਰ ਬਸ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਧਾਰੀਵਾਲ ਥਾਣੇ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਜਾਣਕਾਰੀ ਦਿੰਦਿਆਂ ਐਕਟੀਵਾ ਜਖਮੀ ਵਿਅਕਤੀ ਡੋਲੀ ਪਰਵੇਸ਼ ਕੁਮਾਰ ਦੇ ਬੇਟੇ ਰਾਹੁਲ ਨੇ ਦੱਸਿਆ ਕਿ ਉਸ ਨੂੰ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਪਿਤਾ ਨੂੰ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ ਹੈ ਜਿਸ ਤੇ ਉਸਨੇ ਮੌਕੇ ਤੇ ਪਹੁੰਚ ਕੇ ਸਭ ਤੋਂ ਪਹਿਲਾਂ ਇਲਾਜ ਲਈ ਆਪਣੇ ਪਿਤਾ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉੱਥੇ ਹੀ ਕਾਰ ਚਾਲਕ ਬੰਟੀ ਨੇ ਦੱਸਿਆ ਕਿ ਉਹ ਪਠਾਨਕੋਟ ਇਲਾਕੇ ਦਾ ਰਹਿਣ ਵਾਲਾ ਹੈ ਤੇ ਆਪਣੇ ਪਰਿਵਾਰ ਦੇ ਨਾਲ ਉਹ ਅੰਮ੍ਰਿਤਸਰ ਵਿਖੇ ਦਵਾਈ ਲੈ ਕੇ ਜਦੋਂ ਵਾਪਿਸ ਆਪਣੇ ਘਰ ਨੂੰ ਜਾ ਰਹੇ ਸਨ ਤਾਂ ਤੇਜ਼ ਰਫਤਾਰ ਆਈ ਬੱਸ ਨੇ ਉਹਨਾਂ ਦੀ ਸੜਕ ਕਿਨਾਰੇ ਖੜੀ ਸਵਿਫਟ ਕਾਰ ਨੂੰ ਇੱਕ ਪਾਸੇ ਤੋਂ ਤਾਂ ਦਰੜ ਕੇ ਹੀ ਰੱਖ ਦਿੱਤਾ ਉਹਨਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਵਿੱਚ ਬੈਠੇ ਚਾਰ ਮੈਂਬਰਾਂ ਦੀ ਜਾਨ ਬਹੁਤ ਹੀ ਮੁਸ਼ਕਿਲ ਦੇ ਨਾਲ ਬਚੀ। ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਧਾਰੀਵਾਲ ਦੇ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਸੁਲੱਖਣ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਇਸ ਐਕਸੀਡੈਂਟ ਦੀ ਸੂਚਨਾ ਮਿਲੀ। ਮੌਕੇ ਤੇ ਆ ਕੇ ਪਤਾ ਲੱਗਿਆ ਕਿ ਪ੍ਰਾਈਵੇਟ ਕੰਪਨੀ ਦੀ ਇੱਕ ਤੇਜ਼ ਰਫਤਾਰ ਬੱਸ ਜੋ ਪਹਿਲਾਂ ਅੰਮ੍ਰਿਤਸਰ ਸਾਈਡ ਤੋਂ ਗੁਰਦਾਸਪੁਰ ਨੂੰ ਜਾ ਰਹੀ ਬੱਸ ਨੇ ਪਹਿਲਾਂ ਗੁਰਦਾਸਪੁਰ ਤੋਂ ਆ ਰਹੀ ਬੱਸ ਨੂੰ ਟੱਕਰ ਮਾਰੀ , ਫੇਰ ਸੜਕ ਦੇ ਕੋਨੇ ਤੇ ਖੜੀ ਸਵਿਫਟ ਕਾਰ ਨੂੰ ਕਦੇ ਨਵਾ ਸਾਈਡ ਮਾਰੀ ਤੇ ਫੇਰ ਇੱਕ ਸਕੂਟੀ ਸਵਾਰ ਵਿਅਕਤੀ ਨੂੰ ਰਗੜ ਦੀ ਲੈ ਗਈ। ਸਕੂਟੀ ਸਵਾਰ ਵਿਅਕਤੀ ਦੇ ਕਾਫੀ ਰਗੜਾ ਲੱਗੀਆਂ ਹਨ । ਉਹਨਾਂ ਨੇ ਆ ਕੇ ਨਿਜੀ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਬੱਸ ਦਾ ਡਰਾਈਵਰ ਤੇ ਕੰਡੈਕਟਰ ਮੌਕੇ ਤੋਂ ਫਰਾਰ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਕਾਨੂੰਨਾਂ ਅਨੁਸਾਰ ਇਸ ਬਸ ਚਾਲਕ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ।