Site icon SMZ NEWS

ਟੈਟੂ ਬਣਾਉਣ ਵਾਲਾ ਵਿਆਹੀ ਔਰਤ ਨੂੰ ਲੈਕੇ ਹੋਇਆ ਫਰਾਰ

ਗੁਰਦਾਸਪੁਰ ਦੇ ਇੱਕ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਜੋ ਦੋ ਬੱਚਿਆਂ ਦੀ ਮਾਂ ਹੈ ਸ਼ਹਿਰ ਦੇ ਇੱਕ ਟੈਟੂ ਬਣਾਉਣ ਵਾਲੇ ਕੋਲੋਂ ਟੈਟੂ ਬਣਾਉਣ ਦਾ ਕੰਮ ਸਿੱਖ ਰਹੀ ਸੀ। ਔਰਤ ਦੇ ਘਰ ਵਾਲੇ ਦਾ ਦੋਸ਼ ਹੈ ਕਿ ਉਹ ਬੀਤੀ ਸ਼ਾਮ ਦਵਾਈ ਲੈਣ ਜਾ ਰਹੇ ਸੀ ਤਾਂ ਉਥੇ ਧਮਕਿਆ ਦਿੰਦਾ ਹੋਇਆ ਔਰਤ ਨੂੰ ਉਸ ਦੇ ਨਾਲ ਕੰਮ ਕਰਨ ਵਾਲਾ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ। ਉਸਨੇ ਥਾਣਾ ਸਿਟੀ ਪਹੁੰਚ ਕੇ ਪੁਲਿਸ ਅੱਗੇ ਆਪਣੀ ਪਤਨੀ ਨੂੰ ਲੱਭਣ ਦੀ ਗੁਹਾਰ ਲਗਾਈ ਹੈ ਅਤੇ ਸ਼ਿਕਾਇਤ ਪੱਤਰ ਦਿੱਤਾ ਹੈ। ਉੱਥੇ ਹੀ ਪੁਲਿਸ ਅਧਿਕਾਰੀ ਐਸਐਚ ਓ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਉਸ ਦੀ ਪਤਨੀ ਨੂੰ ਜੇ ਉਹ ਦੋ ਬੱਚਿਆਂ ਦੀ ਮਾਂ ਹੈ ,ਇੱਕ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਔਰਤ ਨੂੰ ਬਰਾਮਦ ਕਰਕੇ ਉਸ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Exit mobile version