News

ਅੰਮ੍ਰਿਤਸਰ ਦੇ ਨਾਵਲਟੀ ਚੌਂਕ ਵਿੱਚ ਦੋ ਗੱਡੀਆਂ ਦੀ ਟੱਕਰ ਹੋਣ ਤੋਂ ਬਾਅਦ ਹੋਇਆ ਹਾਈਵੋਲਟੇਜ ਡਰਾਮਾ

ਅੰਮ੍ਰਿਤਸਰ ਦੇ ਨਾਵਲਟੀ ਚੌਂਕ ਵਿੱਚ ਉਸ ਸਮੇਂ ਮਾਹੌਲ ਤਨਾਵਪੂਰਨ ਹੋ ਗਿਆ ਜਦੋਂ ਲਾਈਟਾਂ ਵਾਲੇ ਚੌਂਕ ਦੇ ਵਿੱਚ ਦੋ ਕਾਰਾਂ ਦੀ ਮਾਮੂਲੀ ਜਿਹੀ ਟੱਕਰ ਹੋ ਗਈ ਤਾਂ ਉਸ ਤੋਂ ਬਾਅਦ ਦੋਵੇਂ ਕਾਰ ਚਾਲਕਾਂ ਵਿਚਾਲੇ ਖੂਬ ਝਗੜਾ ਹੋਇਆ ਇਸ ਦੌਰਾਨ ਇੱਕ ਕਾਰ ਚਾਲਕ ਨੇ ਦੱਸਿਆ ਕਿ ਉਹ ਜੰਮੂ ਤੋਂ ਅੰਮ੍ਰਿਤਸਰ ਆਏ ਹਨ ਅਤੇ ਲਾਈਟਾਂ ਵਾਲੇ ਚੌਂਕ ਵਿੱਚ ਲਾਲ ਬੱਤੀ ਹੋਣ ਕਰਕੇ ਉਹਨਾਂ ਨੇ ਆਪਣੀ ਕਾਰ ਖੜੀ ਕੀਤੀ ਤਾਂ ਪਿੱਛੇ ਤੋਂ ਆਏ ਇੱਕ ਕਾਰ ਉਹਨਾਂ ਦੀ ਕਾਰ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਮਮੂਲੀ ਜਿਹੀ ਹੋਈ ਬਹਿਸਬਾਜ਼ੀ ਤੋਂ ਬਾਅਦ ਦੂਸਰੇ ਕਾਰ ਚਾਲਕਾਂ ਵੱਲੋਂ ਆਪਣੇ ਕੁਝ ਹੋਰ ਸਾਥੀ ਬੁਲਾ ਕੇ ਉਹਨਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਦਸਤਾਰ ਉਤਾਰੀ ਅਤੇ ਉਹਨਾਂ ਨਾਲ ਬੁਰੇ ਤਰੀਕੇ ਨਾਲ ਕੁੱਟ ਮਾਰ ਵੀ ਕੀਤੀ |
ਇਸ ਦੌਰਾਨ ਦੂਸਰੀ ਕਾਰ ਚਾਲਕ ਨੌਜਵਾਨ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਕਾਰ ਦਾ ਕੰਮ ਤੋਂ ਆਈ ਕਾਰ ਨਾਲ ਐਕਸੀਡੈਂਟ ਹੋਇਆ ਇਸ ਤੋਂ ਬਾਅਦ ਕਾਰ ਸਵਾਰ ਵਿਅਕਤੀਆਂ ਵੱਲੋਂ ਤੇ ਕਾਰ ‘ਚ ਬੈਠੀਆਂ ਔਰਤਾਂ ਵੱਲੋਂ ਉਹਨਾਂ ਨਾਲ ਹੱਥੋਪਾਈ ਕੀਤੀ ਗਈ ਤੇ ਉਹਨਾਂ ਦੇ ਨਾਲ ਧੱਕੇਸ਼ਾਹੀ ਵੀ ਕੀਤੀ ਗਈ ਅਸੀਂ ਆਪਣੇ ਬਚਾਅ ਤੇ ਲਈ ਜਦੋਂ ਆਪਣੇ ਦੂਸਰੇ ਸਾਥੀਆਂ ਨੂੰ ਬੁਲਾਇਆ ਤਾ ਉਹਨਾਂ ਨਾਲ ਵੀ ਇਹਨਾਂ ਨੇ ਕੁੱਟ ਮਾਰ ਕੀਤੀ |
ਸਾਰੇ ਮਾਮਲੇ ਤੇ ਉੱਥੇ ਮੌਜੂਦ ਟਰੈਫਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਨਾਵਲਟੀ ਚੌਂਕ ਵਿੱਚ ਖੜ ਕੇ ਆਪਣੇ ਡਿਊਟੀ ਕਰ ਰਹੇ ਸਨ ਤੇ ਟਰੈਫਿਕ ਕੰਟਰੋਲ ਕਰ ਰਹੇ ਸਨ। ਇਸ ਦੌਰਾਨ ਦੋ ਕਾਰਾਂ ਵਿਚਾਲੇ ਟੱਕਰ ਹੋਈ ਹੈ ਅਤੇ ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਦੋਨਾਂ ਪਾਰਟੀਆਂ ਨੂੰ ਲੈ ਕੇ ਜਾਇਆ ਜਾ ਰਿਹਾ ਤੇ ਜਾਂਚ ਕਰਨ ਤੋਂ ਬਾਅਦ ਵੜਨ ਦੀ ਕਾਰਵਾਈ ਕੀਤੀ ਜਾਵੇਗੀ।

Comment here

Verified by MonsterInsights