ਕੈਨੇਡਾ ਤੋਂ ਆਏ ਦਿਨੀਂ ਪੰਜਾਬੀ ਨੋਜਵਾਨਾਂ ਦੀ ਮੋਤ ਦੀਆਂ ਖਬਰਾਂ ਦਾ ਸਿਲਸਿਲਾ ਬਦਸਤੂਰ ਜਾਰੀ ਏ ਤਾਜ਼ਾ ਮਾਮਲਾ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਤੋਂ ਸਾਹਮਣੇ ਆਇਆ ਜਿਥੋਂ ਦੇ 24 ਸਾਲਾਂ ਨੋਜਵਾਨ ਸੱਤਪਾਲ ਦੀ ਭੇਦਭਰੀ ਹਾਲਤ ਵਿੱਚ ਮੋਤ ਹੋ ਗਈ ਏ ਮਿਰਤਕ ਦੀ ਲਾਸ਼ ਕਾਰ ਵਿੱਚੋਂ ਮਿਲੀ ਏ ਸਤਪਾਲ ਦੀ ਮੋਤ ਦੀ ਖ਼ਬਰ ਸੁਣ ਕੇ ਪਰਿਵਾਰ ਗਹਿਰੇ ਸਦਮੇ ਵਿੱਚ ਏ ਸਤਪਾਲ ਸਿੰਘ ਢਾਈ ਸਾਲ ਪਹਿਲਾਂ ਸਟੱਡੀ ਵੀਜੇ ਤੇ ਕੈਨੇਡਾ ਗਿਆ ਸੀ ਉਥੇ ਵਿਨੀਪੈਗ ਵਿਖੇ ਰਹਿ ਕੇ ਪੜ੍ਹਾਈ ਦੇ ਨਾਲ ਨਾਲ ਕੰਮ ਕਰ ਰਿਹਾ ਸੀ ਮਿਰਤਕ ਸੱਤਪਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੱਤਪਾਲ ਦੇ ਪਿਤਾ ਦੀ ਛੋਟੇ ਹੁੰਦਿਆਂ ਹੀ ਮੋਤ ਹੋ ਗਈ ਸੀ ਪਰਿਵਾਰ ਵੱਲੋਂ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਪਾਲਿਆ ਗਿਆ ਅਤੇ ਸੁਨਹਿਰੇ ਭਵਿੱਖ ਲਈ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਜਿਥੋਂ ਹੁਣ ਉਸਦੀ ਭੇਦਭਰੀ ਹਾਲਤ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਏ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਕੋਲੋਂ ਆਪਣੇ ਪੁੱਤ ਦੀ ਲਾਸ਼ ਮੰਗਵਾ ਕੇ ਦੇਣ ਦੀ ਮੰਗ ਕੀਤੀ ਏ ਤਾਂ ਜ਼ੋ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਕਰ ਸਕਣ|
ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦੇ ਨੋਜਵਾਨ ਦੀ ਕੈਨੇਡਾ ਵਿੱਚ ਭੇਦਭਰੀ ਹਾਲਤ ਵਿੱਚ ਹੋਈ ਮੌਤ
January 21, 20250
Related tags :
#CanadaNews #JusticeForYouth #SupportForFamily
Related Articles
June 16, 20200
ਸਿੱਧੂ ਮੂਸੇਵਾਲੇ ਨੇ ਪ੍ਰੈਸ ਵਾਲਿਆਂ ਨੂੰ ਸ਼ਰੇਆਮ ਦਿੱਤੀ ਧਮਕੀ
ਸਿੱਧੂ ਮੂਸੇਵਾਲੇ ਨੇ ਪ੍ਰੈਸ ਵਾਲਿਆਂ ਲਈ ਵਰਤੇ ਗ਼ਲਤ ਸ਼ਬਦ.
ਉਸ ਨੇ ਕਿਹਾ ਕਿ ਮੀਡਿਆ ਵਾਲੇ ਗ਼ਲਤ ਖ਼ਬਰਾਂ ਵਿਖਾਉਂਦੇ ਨੇ ਅਤੇ ਧਮਕੀ ਦਿੰਦੇ ਕਿਹਾ ਕਿ ਉਹ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਸਾਰੇ ਚੈਨਲ ਬੰਦ ਕਰਵਾ ਦੇਣਗੇ .ਬਹੁਤ ਹੀ ਹਿੰਸਕ ਸ਼ਬਦ ਦਾ ਇਸਤੇਮ
Read More
March 5, 20240
माउथ फ्रेशनर खाने के बाद लोगों को होने लगी उल्टियां
हरियाणा के गुरुग्राम में एक रेस्टोरेंट में 5 लोगों के खाने के बाद माउथ फ्रेशनर महंगा हो गया. जैसे ही उसने माउथ फ्रेशनर मुंह में डाला तो उसे मुंह में जलन महसूस हुई. उल्टी होने लगी. इसके बाद उसके मुंह स
Read More
June 17, 20200
Pakistan does not refrain from His actions, again violating the ceasefire along LoC in J&K’s Naugam sector
Indian Army gives a befitting reply to the ceasefire violation...
Pakistani troops violated the ceasefire by firing mortar shells at Indian posts along the Line of Control (LoC) in the Naugam sector
Read More
Comment here