News

ਅੰਮ੍ਰਿਤਸਰ ਚ ਵਾਪਰਿਆ ਹਾਦਸਾ ,ਐਕਟਿਵਾ ਸਵਾਰ ਨੂੰ ਤੇਜ਼ ਰਫ਼ਤਾਰ ਕਰੇਟਾ ਨੇ ਮਾਰੀ ਟੱਕਰ

ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੋ ਦੇ ਰਹਿਣ ਵਾਲੇ ਪ੍ਰਿੰਸ ਨਾਮ ਦੇ ਨੋਜਵਾਨ ਦੀ ਰਾਤ ਕੰਮ ਤੋ ਘਰ ਵਾਪਿਸ ਜਾਂਦਿਆ ਕਰੇਟਾ ਗੱਡੀ ਵਲੋ ਟੱਕਰ ਮਾਰ ਉਸਨੂੰ ਬੁਰੀ ਤਰਾਂ ਨਾਲ ਜਖਮੀ ਕੀਤਾ ਗਿਆ ਹੈ ਜਿਸਨੂੰ ਅਰੋੜਾ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਜਿਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਮੋਕੇ ਤੇ ਪਹੁੰਚੀ ਪੁਲਿਸ ਵਲੋ ਜਾਂਚ ਸ਼ੁਰੂ ਕਰ ਕਾਰਵਾਈ ਦਾ ਆਸ਼ਵਾਸਨ ਦਿਤਾ ਗਿਆ ਹੈ।

ਇਸ ਸੰਬਧੀ ਮੌਕੇ ਤੇ ਮੌਜੂਦ ਨੋਜਵਾਨ ਦਾ ਮਾਲਿਕਾਂ ਨੇ ਦਸਿਆ ਕਿ ਪ੍ਰਿੰਸ ਜੋ ਕਿ ਉਹਨਾ ਦੀ ਦੁਕਾਨ ਤੇ ਕੰਮ ਕਰਦਾ ਸੀ ਅਤੇ ਰਾਤ ਦੁਕਾਨ ਬੰਦ ਕਰ ਘਰ ਜਾਣ ਮੌਕੇ ਉਸਦੀ ਐਕਟਿਵਾ ਨੂੰ ਇਕ ਕਰੇਟਾ ਗੱਡੀ ਵਾਲੇ ਵਲੋ ਟਕਰ ਮਾਰ ਜਖਮੀ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਐਕਟਿਵਾ ਪੂਰੀ ਤਰਾਂ ਨਾਲ ਟੁਟ ਭਜ ਗਈ ਹੈ ਉਥੇ ਹੀ ਨੋਜਵਾਨ ਦੀ ਹਾਲਤ ਵੀ ਗੰਭੀਰ ਦਸੀ ਜਾ ਰਹੀ ਹੈ ਜੋ ਕਿ ਛੇਹਰਟਾ ਦੇ ਇਕ ਨਿਜੀ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਪੁਲੀਸ ਮੋਕੇ ਦੀ ਜਾਂਚ ਕਰ ਰਹੀ ਹੈ।

ਉਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਮੁਲਾਜਮਾਂ ਦਾ ਕਹਿਣਾ ਹੈ ਕਿ ਉਹਨਾ ਵਲੋ ਮੌਕੇ ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ ਗੱਡੀ ਵਾਲੀਆ ਵਲੋ ਜਖਮੀ ਨੋਜਵਾਨ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਬਾਕੀ ਜਖਮੀ ਨੋਜਵਾਨ ਅਤੇ ਉਸਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੋ ਬਾਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Comment here

Verified by MonsterInsights