ਜਲੰਧਰ ਦੇ ਪਿੰਡ ਕਾਲਾ ਬੱਕਰਾ ਚ ਫਾਰਮ ਹਾਊਸ ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਤੜਕ ਸਾਰ ਸਵੇਰੇ 4 ਵਜੇ ਕੀਮਤੀ ਸਮਾਨ ਨੂੰ ਅੱਗ ਲਾ ਕੇ ਮੋਕੇ ਤੋਂ ਫ਼ਰਾਰ ਹੋਏ। ਫਾਰਮ ਹਾਊਸ ਦੇ ਮਾਲਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਇਸ ਫਾਰਮ ਹਾਊਸ ਚ ਸੌਂਦਾ ਹੈ ਅਤੇ ਅੱਜ ਸਵੇਰੇ 4 ਵਜੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉਸਦੇ ਫਾਰਮ ਉਸ ਚ ਅੱਗ ਲਗਾ ਕੇ ਸਾਰਾ ਕੀਮਤੀ ਸਮਾਨ ਸਾੜ ਦਿੱਤਾ ਜਿਸ ਦੇ ਵਿੱਚ ਕੰਬਾਈਨ ਗੱਡੀ ਟਰੈਕਟਰ ਅਤੇ ਹੋਰ ਸਮਾਨ ਪੂਰੀ ਤਰਹਾਂ ਸੜ ਕੇ ਸਵਾਹ ਹੋ ਗਿਆ| ਜਾਣਕਾਰੀ ਦਿੰਦੇ ਹੋਏ ਫਾਰਮ ਉਸ ਦੇ ਮਾਲਕ ਨੇ ਇਹ ਵੀ ਕਿਹਾ ਕਿ ਚਾਰ ਵਿਅਕਤੀਆਂ ਨੇ ਇਸ ਸਾਰੀ ਘਟਨਾਕਰਮ ਨੂੰ ਅੰਜਾਮ ਦਿੱਤਾ ਜਿਨਾਂ ਵਿੱਚੋਂ ਦੋ ਵਿਅਕਤੀ ਨਕਾਬਪੋਸ਼ ਸਨ ਅਤੇ ਦੋ ਜਿਹੜੇ ਬਿਨਾਂ ਨਕਾਬ ਪੋਸ਼ ਤੋਂ ਸਨ ਅਤੇ ਜਿਨਾਂ ਦੀ ਉਹਨਾਂ ਵੱਲੋਂ ਪਹਿਚਾਣ ਵੀ ਕਰ ਲਈ ਗਈ ਹੈ।ਮੌਕੇ ਤੇ ਸੂਚਨਾ ਮਿਲਦੇ ਹੀ ਭੋਗਪੁਰ ਪੁਲਿਸ ਨੇ ਆ ਕੇ ਮੌਕਾ ਵਾਰਦਾਤ ਦਾ ਜਾਇਜ਼ਾ ਲਿਆ ਅਤੇ ਮਾਲਕਾਂ ਦੇ ਬਿਆਨ ਨੋਟ ਕਰਨ ਤੋਂ ਬਾਅਦ ਦੋ ਵਿਅਕਤੀਆਂ ਤੇ ਬਾਈ ਨੇਮ ਪਰਚਾ ਤੇ ਦੋ ਅਣਪਛਾਤਿਆਂ ਤੇ ਐਫਆਰ ਦਰਜ ਕਰ ਦਿੱਤੀ ਹੈ।ਐਫ.ਆਈ.ਆਰ. ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਉਲੀਕ ਦਿੱਤੀ ਹੈ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਤਾ ਲਿਆ ਹੈ ਪਰ ਹੁਣ ਗ੍ਰਿਫਤਾਰੀ ਕਦੋਂ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ|