ਅੱਜ ਅੰਮ੍ਰਿਤਸਰ ਵਿਖੇ ਬੇਰੁਜ਼ਗਾਰ ਇਲੈਕਟ੍ਰੀਸ਼ਨ ਐਪਰਟਿਸ ਨੋਜਵਾਨਾਂ ਵਲੋ ਪੰਜਾਬ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕਰਦਿਆ ਹੋਇਆ ਅੱਜ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਕੋਠੀ ਦੇ ਬਾਹਰ ਅੰਮ੍ਰਿਤਸਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਹਨਾਂ ਬੇਰੋਜ਼ਗਾਰ ਇਲੈਕਟ੍ਰੀਸ਼ਨਾਂ ਵੱਲੋਂ ਪੰਜਾਬ ਸਰਕਾਰ ਕੌਲੌ ਮੰਗ ਕੀਤੀ ਹੈ ਕਿ ਉਹ ਇਹਨਾ ਪੋਸਟਾਂ ਉਪਰ ਸਾਨੂੰ ਭਰਤੀ ਕਰੇ ਤਾਂ ਜੋ ਬੇਰੁਜ਼ਗਾਰ ਇਲੈਕਟ੍ਰੀਸ਼ਨ ਐਪਰਟਿਸ ਨੋਜਵਾਨਾਂ ਨੂੰ ਰੋਜਗਾਰ ਮਿਲ ਸਕੇ।
ਇਸ ਸੰਬਧੀ ਜਾਣਕਾਰੀ ਦਿੰਦਿਆ ਬੇਰੋਜ਼ਗਾਰ ਇਲੈਕਟ੍ਰੀਸ਼ਨ ਐਪਰਟਿਸ ਨੋਜਵਾਨਾਂ ਨੇ ਦਸਿਆ ਕਿ ਸਰਕਾਰ ਵਲੋ ਪਹਿਲਾਂ ਤਾਂ 2500 ਦੇ ਕਰੀਬ ਅਸਾਮਿਆ ਕਢਿਆ ਅਤੇ ਸਾਡੇ ਕੋਲੋ ਪ੍ਰੀਖਿਆ ਵੀ ਲਈ ਪਰ ਫਿਰ ਵਿਚ ਇਕ ਅੜਿਕਾ ਪਾ ਇਹਨਾ ਪੋਸਟਾਂ ਤੇ ਰੋਕ ਲਗਾ ਦਿਤੀ ਜਿਸਦੇ ਚਲਦੇ ਪਿਛਲੇ ਲੰਮੇ ਸਮੇ ਤੋ ਅਸੀ ਇਹਨਾ ਪੋਸਟਾ ਦੀ ਭਰਤੀ ਦਾ ਇੰਤਜਾਰ ਕਰਨ ਲਈ ਮਜਬੂਰ ਹੁੰਦਿਆ ਸੜਕਾਂ ਤੇ ਉਤਰ ਰੋਸ਼ ਪ੍ਰਦਰਸ਼ਨ ਕੀਤਾ ਹੈ ਤਾਂ ਜੋ ਪੰਜਾਬ ਸਰਕਾਰ ਦੇ ਕੰਨਾਂ ਵਿਚ ਸਾਡੀ ਫਰਿਆਦ ਪਹੁੰਚੇ ਅਤੇ ਇਹਨਾਂ ਪੋਸਟਾਂ ਉਪਰ ਸਾਡੇ ਯੋਗ ਉਮੀਦਵਾਰ ਭਰਤੀ ਹੌਣ|
Comment here