ਫਤਿਹਗੜ ਚੂੜੀਆਂ ਓਰੀਐਂਟਲ ਬੈਂਕ ਦੇ ਸਾਹਮਣੇ ਸਬਜੀ ਵਾਲੇ ਮਨੀ ਦੀ ਦੁਕਾਨ’ਚ ਇੱਕ ਸ਼ੱਕੀ ਨੌਜਵਾਨ ਵੱਲੋਂ ਚੋਰੀ ਕਰਨ ਦੀ ਕੋਸ਼ੀਸ਼ ਕੀਤੀ ਗਈ ਜਿਸ ਨੂੰ ਬਾਅਦ’ਚ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਸਬੰਧੀ ਸਬਜੀ ਦੀ ਦੁਕਾਨ ਦੇ ਮਾਲਕ ਮਨੀ ਨੇ ਦੱੱਸਿਆ ਕਿ ਜਦ ਰੋਜ ਦੀ ਤਰਾਂ ਅੱਜ ਸਵੇਰੇ ਆਪਣੀ ਦੁਕਾਨ ਤੇ ਆਇਆ ਤਾ ਉਸ ਨੇ ਦੇਖਿਆ ਕਿ ਸੀ.ਸੀ.ਟੀ.ਵੀ ਵਾਲਾ ਕੈਮਰਾ ਟੁੱਟਾ ਹੈ ਅਤੇ ਦੁਕਾਨ ’ਚ ਵੀ ਸਮਾਨ ਖਿਲਰਿਆ ਪਿਆ ਹੈ ਤਾਂ ਉਸ ਨੇ ਬਾਅਦ ’ਚ ਡੀ.ਵੀ.ਆਰ ਰਾਹੀਂ ਚੈਕ ਕੀਤਾ ਤਾਂ ਉਸ ਦੀ ਦੁਕਾਨ ਤੇ ਬਣੇ ਆਰਜੀ ਗੇਟ ਰਾਹੀਂ ਸ਼ੱਕੀ ਚੋਰ ਟੱਪਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੀ ਪਛਾਨ ਕਰਕੇ ਫਤਿਹਗੜ ਚੂੜੀਆਂ ਦੀ ਸ਼ੋਚਾਲਿਆ ਦੀ ਬਿਲਡਿੰਗ ’ਚ ਸੁਤੇ ਹੋਏ ਨੂੰ ਕਾਬੂ ਕਰਕੇ ਉਸ ਨੂੰ ਥਾਣਾ ਫਤਿਹਗੜ ਚੂੜੀਆਂ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ ਇਸ ਤੋਂ ਇਲਾਵਾ ਨਜਦੀਕੀ ਫਲਾਂ ਵਾਲੇ ਦੁਕਾਨਦਾਰਾਂ ਨੇ ਵੀ ਆਪਣਾ ਦੁਖੜਾ ਸੁਣਾਉਂਦੇ ਹੋਏ ਕਿਹਾ ਕਿ ਉਨਾਂ ਦੀਆਂ ਦੁਕਾਨਾਂ ਦੀ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ ਅਤੇ ਉਨਾਂ ਨੂੰ ਸ਼ੱਕ ਹੈ ਕਿ ਸਾਡੀਆਂ ਦੁਕਾਨਾਂ ਦੀਆਂ ਚੋਰੀਆਂ ਵੀ ਫੱੜੇ ਗਏ ਸ਼ੱਕੀ ਚੋਰ ਵੱਲੋਂ ਹੀ ਕੀਤੀਆਂ ਗਈਆਂ ਹਨ।
ਇਸ ਸਬੰਧੀ ਫਤਿਹਗੜ ਚੂੜੀਆਂ ਦੇ ਐਸ.ਐਚ.ਓ ਕਿਰਨਦੀਪ ਸਿੰਘ ਨੇ ਦੱਸਿਆ ਕਿ ਸ਼ੱਕੀ ਹਾਲਤ ’ਚ ਫੜੇ ਗਏ ਨੌਜਵਾਨ ਦੀ ਪਹਿਚਾਨ ਜੋਗਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਉਰਫ ਬੰਟੀ ਵਾਸੀ ਵਾਰਡ ਨੰਬਰ 6 ਫਤਿਹਗੜ ਚੂੜੀਆਂ ਵਜੋਂ ਹੋਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਸੱਚ ਸਾਹਮਣੇ ਆਇਆ ਤਾਂ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।