ਕਹਿੰਦੇ ਹਨ ਜਦ ਕੋਈ ਰੱਬ ਨਾਲ ਜੁੜ ਜਾਂਦਾ ਹੈ,ਤੇ ਉਹ ਰੱਬ ਦਾ ਹੋ ਜਾਂਦਾ ਹੈ ਫਿਰ ਰੱਬ ਵੀ ਉਸਦੀ ਬੱਲੇ ਬੱਲੇ ਕਰਵਾਉਂਦਾ ਹੈ। ਇਹ ਕਹਾਵਤ ਅੱਜ ਉਦੋਂ ਸੱਚ ਹੋਈ ਜਦ ਪਿੰਡ ਅੱਵਲ ਖੈਰ ਸੈਨਪੁਰ ਦੇ ਸਾਂਝੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ 40 ਸਾਲ ਸੇਵਾ ਨਿਭਾ ਰਹੇ ਪਾਠੀ ਸਿੰਘ ਦੀ ਅੱਜ ਅੰਤਿਮ ਵਿਦਾਈ ਰਿਟਾਇਰਮੈਂਟ ਵੇਲੇ ਸਾਰੇ ਪਿੰਡ ਨੇ ਹੀ ਸਤਿਕਾਰ ਨਾਲ ਨਵਾਜ਼ ਦਿੱਤਾ,ਅਤੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਾਠੀ ਸਿੰਘ ਦੇ ਘਰ ਤੱਕ ਸਾਰਾ ਪਿੰਡ ਹੀ ਬੋਲੇ ਸੋਨੇ ਹਾਰਦੇ ਜੈਕਾਰਿਆਂ ਨਾਲ ਗੂੰਜ ਉੱਠਿਆ| ਸ਼ਬਦ ਗਾਏ ਜਾ ਰਹੇ ਸਨ ਚਲਿਆ ਜੀ ਸਾਰੇ ਕਾਜ ਸਵਾਰ ਕੇ,ਦੋਨਾਂ ਪਿੰਡਾਂ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਮੈਨੇਜਮੈਂਟ ਵੱਲੋਂ ਇਨੀ ਇੱਜਤ ਮਾਨ ਅਤੇ ਜੋਸ਼ੋ ਖਰੋਸ਼ ਨਾਲ ਰਿਟਾਇਰਮੈਂਟ ਵਿਦਾਇਗੀ ਪਾਰਟੀ ਦੇਣ ਤੇ ਭਾਵਕ ਹੋ ਗਏ 74 ਸਾਲ ਦੀ ਉਮਰ ਦੇ ਅੱਬਲ ਖੈਰ ਸੈਨਪੁਰ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਬਾਬਾ ਸੁਰਿੰਦਰ ਸਿੰਘ |
ਜਿੱਥੇ ਅਸੀਂ ਜਦ ਬਾਬਾ ਜੀ ਨਾਲ ਇਸ ਮੌਕੇ ਤੇ ਗੱਲ ਕੀਤੀ ਤਾਂ ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਤਨ ਮਨ ਇਮਾਨਦਾਰੀ ਨਾਲ ਗੁਰਦੁਆਰਾ ਅੱਬਲ ਖੈਰ ਸੈਨਪੁਰ ਸਿੰਘ ਸਭਾ ਗੁਰਦੁਆਰਾ ਦੀ ਪਾਠੀ ਦੀ ਗੁਰਦੁਆਰਾ ਸਾਹਿਬ ਦੀ ਦੇਖਰੇਖ ਕਰ ਰਹੇ ਸਨ ਤਾਂ ਹੁਣ 74 ਸਾਲ ਦੀ ਉਮਰ ਹੋਣ ਤੇ ਸਿਹਤ ਸਾਥ ਨਾ ਦੇਣ ਕਰਕੇ ਇੱਛਾ ਜਤਾਈ ਕਿ ਹੁਣ ਆਪਣੀ ਡਿਊਟੀ ਤੋਂ ਪਾਸੇ ਹੋ ਕੇ ਸਹੀ ਨੌਜਵਾਨ ਨੂੰ ਵਾਗਡੋਰ ਦਿੱਤੀ ਜਾਵੇ ਤਾਂ ਪਿੰਡ ਵਾਸੀਆਂ ਨੇ ਵੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਲ ਪੂਰੇ ਸਤਿਕਾਰ ਨਾਲ ਪੂਰੇ ਮਾਨ ਸਨਮਾਨ ਨਾਲ ਸੁਖਮਨੀ ਸਾਹਿਬ ਦੇ ਪਾਠ ਪਾ ਕੇ ਲੰਗਰ ਲਗਾ ਕੇ ਪੂਰਾ ਮਾਨ ਸਨਮਾਨ ਦੇ ਕੇ ਹਰ ਮਹੀਨੇ ਦੀ ਪੈਨਸ਼ਨ ਲਗਾ ਕੇ ਪੁੱਤਰ ਨੂੰ ਗੁਰਦੁਆਰਾ ਸਾਹਿਬ ਦਾ ਪਾਠੀ ਥਾਪ ਕੇ ਜੈਕਾਰਿਆਂ ਦੀ ਗੂੰਜ ਵਿੱਚ ਦਿੱਤੀ ਅੰਤਿਮ ਵਿਦਾਈ , ਜਿੱਥੇ ਗੁਰਦੁਆਰਾ ਸਾਹਿਬ ਦੇ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਦਾ ਕਹਿਣਾ ਸੀ ਕਿ ਇਹੋ ਜਿਹਾ ਇਮਾਨਦਾਰ ਪਾਠੀ ਹੋਣਾ ਮਾਣ ਵਾਲੀ ਗੱਲ ਹੈ ਸਾਨੂੰ ਇਹਨਾਂ ਤੇ ਮਾਣ ਹੈ ਜਿਨਾਂ ਨੇ 40 ਸਾਲ ਪੂਰੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਈ ਹੈ ਤੇ ਸਾਡਾ ਵੀ ਫਰਜ਼ ਬਣਦਾ ਸੀ ਕਿ ਇਹਨਾਂ ਨੂੰ ਇਮਾਨਦਾਰੀ ਨਾਲ ਅੰਤਿਮ ਵਧਾਈ ਦਿੱਤੀ ਜਾਵੇ|