ਚੌਂਕੀ ਇੰਚਾਰਜ ਅਪਰਾ ਸਭ ਇੰਸਪੈਕਟਰ ਸਾਹਿਬ ਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਨੀ ਚਾਈਨਾ ਡੋਰ ਖਿਲਾਫ ਕੀਤੇ ਸਰਚ ਆਪਰੇਸ਼ਨ ਮੌਕੇ ਉਨਾਂ ਨੇ ਇੱਕ ਰਾਮੂ ਨਾਂ ਦੇ ਵਿਅਕਤੀ ਨੂੰ ਚਾਈਨਾ ਡੋਰ ਦੇ ਦਰਜਣ ਦੇ ਕਰੀਬ ਗੱਟੂਆਂ ਸਣੇ ਕਾਬੂ ਕੀਤਾ। ਜੋ ਅਪਰਾ ਵਿਖੇ ਕੁਲਚੇ ਵੇਚਣ ਦੀ ਆੜ ਚਾਈਨਾ ਡੋਰ ਵੇਚ ਕਿ ਆਪਣਾ ਗੋਰਖ ਧੰਦਾ ਚਲਾ ਰਿਹਾ ਸੀ ਮੋਟੇ ਰੁਪਏ ਕਮਾ ਰਿਹਾ ਸੀ ਇਹ ਵੀ ਪਤਾ ਲੱਗਾ ਕਿ ਵਿਅਕਤੀ ਵਲੋਂ ਖੂਨੀ ਡੋਰ ਦੀ ਸਪਲਾਈ ਵੀ ਦਿੱਤੀ ਜਾਂਦੀ ਸੀ ਤੇ ਸਸਤੇ ਭਾਅ 150ਰੁਪਏ ਪ੍ਰਤੀ ਗੱਟੂ ਖਰੀਦ ਕੇ 500 ਤੋਂ 700 ਰੁਪਏ ਤੱਕ ਵੇਚ ਰਿਹਾ ਸੀ ਜਿਸ ਨੂੰ ਪੁਲਿਸ ਨੇ ਹੁਣ ਦਬੋਚਿਆ ਤੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ |
ਬੱਚਿਆਂ ਦੀ ਪਹਿਲੀ ਪਸੰਦ ਚਾਈਨਾ ਡੋਰ: ਦੁਕਾਨ ਦਾਰ ਪ੍ਰੇਸ਼ਾਨ ਇਮਾਨਦਾਰੀ ਨਾਲ ਪਤੰਗ ਅਤੇ ਡੋਰਾ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਧਾਗਾ ਤੇ ਆਮ ਡੋਰਾਂ ਹੀ ਵੇਚ ਰਹੇ ਹਨ। ਪਰ ਬੱਚਿਆਂ ਵੱਲੋਂ ਸਿਰਫ ਚਾਈਨਾ ਡੋਰ ਦੀ ਹੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਚਾਈਨਾ ਡੋਰ ਬਹੁਤ ਜਿਆਦਾ ਮਜਬੂਤ ਹੈ ਇਸ ਨੂੰ ਕੋਈ ਵੀ ਆਮ ਡੋਰ ਕੱਟ ਨਹੀਂ ਸਕਦੀ ਇਸ ਲਈ ਬੱਚਿਆਂ ਦੀ ਇਹ ਪਹਿਲੀ ਪਸੰਦ ਬਣੀ ਹੋਈ ਹੈ ਤੇ ਆਮ ਡੋਰਾਂ ਵੇਚਣ ਵਾਲੇ ਦੁਕਾਨਦਾਰਾਂ ਦੀ ਮੰਦੀ ਚੱਲ ਰਹੀ ਹੈ। ਜਦਕਿ ਉਸਦੇ ਉਲਟਾ ਕੁਝ ਲੋਕਾਂ ਵੱਲੋਂ ਲੁਕ ਛਿਪ ਕੇ ਆਪਣੀਆਂ ਜੇਬਾਂ ਗਰਮ ਕਰਨ ਲਈ ਖੂਨੀ ਡੋਰ ਵੇਚੀ ਜਾ ਰਹੀ ਹੈ |
ਕੁਲਚੇ ਵੇਚਣ ਵਾਲਾ ਵੇਚ ਰਿਹਾ ਸੀ ਚਾਈਨਾ ਡੋਰ, ਪੁਲਿਸ ਨੇ ਦਬੋਚਿਆ
Related tags :
Comment here