ਫਿਲਮੀ ਅਦਾਕਾਰਾ ਤੇ ਮੈਂਬਰ ਪਾਰਲੀਮੈਂਟ ਵੱਲੋਂ ਬਣਾਈ ਜਾ ਰਹੀ ਫਿਲਮ ਐਮਰਜੰਸੀ ਅੱਜ 17 ਜਨਵਰੀ ਨੂੰ ਵੱਖ-ਵੱਖ ਸਿਨਮਾ ਘਰਾਂ ਦੇ ਵਿੱਚ ਰਿਲੀਜ਼ ਕੀਤੀ ਜਾ ਰਹੀ ਸੀ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨ ਹੀ ਇਸ ਫਿਲਮ ਦਾ ਵਿਰੋਧ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪੱਤਰ ਵੀ ਲਿਖਿਆ ਗਿਆ ਸੀ ਕਿ ਇਹ ਫਿਲਮ ਪੰਜਾਬ ਦੇ ਕਿਸੇ ਵੀ ਸਿਨਮਾ ਘਰ ਦੇ ਵਿੱਚ ਰਿਲੀਜ਼ ਨਾ ਕੀਤੀ ਜਾਵੇ। ਦੂਜੇ ਪਾਸੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਸਿਨਮਾ ਘਰਾਂ ਦੇ ਬਾਹਰ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਕੰਗਨਾ ਰਨੌਤ ਦੀ ਐਮਰਜੰਸੀ ਫਿਲਮ ਰਿਲੀਜ਼ ਨਾ ਹੋਣ ਦਿੱਤੀ ਜਾਵੇ। ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਫਿਲਮੀ ਅਦਾਕਾਰਾ ਕੰਗਨਾ ਰਨੌਤ ਸ਼ੁਰੂ ਤੋਂ ਹੀ ਪੰਜਾਬ ਖਿਲਾਫ ਬੋਲਦੀ ਆਈ ਹੈ ਤੇ ਇਸ ਫਿਲਮ ਨੂੰ ਬੰਦ ਕਰਵਾਉਣ ਦੇ ਲਈ ਪਿਛਲੇ ਦਿਨ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਨਾਲ ਵੀ ਐਸਜੀਪੀਸੀ ਦੇ ਵਫਦ ਵੱਲੋਂ ਮੁਲਾਕਾਤ ਕੀਤੀ ਗਈ ਸੀ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਵੀ ਵਿਸ਼ਵਾਸ ਦਵਾਇਆ ਹੈ ਕਿ ਇਸ ਫਿਲਮ ਨੂੰ ਬੰਦ ਕਰਵਾਉਣ ਦੇ ਲਈ ਉਹ ਗ੍ਰਿਹਿ ਮੰਤਰਾਲਿਆ ਨਾਲ ਵੀ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਫਿਲਮ ਪੰਜਾਬ ਵਿੱਚ ਉਹ ਕਿਤੇ ਵੀ ਰਿਲੀਜ਼ ਨਹੀਂ ਹੋਣ ਦੇਣਗੇ।
ਦੂਜੇ ਪਾਸੇ ਏਸੀਪੀ ਗਗਨਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਪੀਵੀਆਰ ਸਿਨਮੇਨ ਦੇ ਮੈਨੇਜਰ ਨਾਲ ਵੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਸਵਾਸ਼ਨ ਦਵਾਇਆ ਹੈ ਕਿ ਐਮਰਜੰਸੀ ਫਿਲਮ ਇਸ ਸਿਨਮਾ ਘਰ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ ਤੇ ਅੱਜ ਦੇ ਫਿਲਮ ਦੇ ਸਾਰੇ ਸ਼ੋ ਵੀ ਬੰਦ ਪਹਿਲਾਂ ਤੋਂ ਹੀ ਕੀਤੇ ਗਏ ਹਨ।