News

ਅੰਮ੍ਰਿਤਸਰ ‘ਚ ਪਰਵਾਸੀਆਂ ਨੂੰ ਡੀ.ਜੇ. ਤੋਂ ਭੋਜਪੁਰੀ ਗਾਣੇ ਲਗਾਉਣ ਤੋਂ ਰੋਕਣ ਤੇ ਹੋਇਆ ਵਿਵਾਦ

ਲੋਹੜੀ ਦੇ ਤਿਉਹਾਰ ਨੂੰ ਲੈ ਕੇ ਪੂਰੇ ਮਾਝੇ ਦੇ ਵਿੱਚ ਜਸ਼ਨ ਮਨਾਏ ਜਾਂਦੇ ਹਨ ਅਤੇ ਲੋਹੜੀ ਅਤੇ ਮਾਘੀ ਦੇ ਦਿਹਾੜੇ ਤੇ ਲੋਕ ਪਤੰਗਬਾਜ਼ੀ ਕਰਦੇ ਵੀ ਦਿਖਾਈ ਦਿੰਦੇ ਹਨ ਅਤੇ ਇਸ ਦੇ ਨਾਲ ਹੀ ਲੋਕ ਆਪਣੇ ਛੱਤ ਦੇ ਉੱਪਰ ਡੀਜੇ ਲਗਾ ਕੇ ਮਨੋਰੰਜਨ ਕਰਦੇ ਦਿਖਾਈ ਦਿੰਦੇ ਹਨ ਲੇਕਿਨ ਇਹ ਮਨੋਰੰਜਨ ਦੌਰਾਨ ਕਿਸੇ ਟਾਈਮ ਝਗੜੇ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਾਮ ਨਗਰ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਕੁਝ ਪ੍ਰਵਾਸੀ ਨੌਜਵਾਨਾਂ ਵੱਲੋਂ ਆਪਣੇ ਛੱਤ ਤੇ DJ ਲਗਾ ਕੇ ਭੋਜਪੁਰੀ ਗਾਣੇ ਲਗਾ ਕੇ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਵਿਅਕਤੀ ਵੱਲੋਂ ਉਹਨਾਂ ਨੂੰ ਭੋਜਪੂਰੀ ਗਾਣੇ ਬਦਲਣ ਲਈ ਕਿਹਾ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਪ੍ਰਵਾਸੀ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਤੇ ਉਸ ਦੀ ਦਸਤਾਰ ਉਤਾਰੀ ਗਈ ਤੇ ਉਸਦੇ ਕੱਪੜੇ ਵੀ ਫਾੜੇ ਗਏ। ਜਿਸ ਤੋਂ ਬਾਅਦ ਪੀੜਿਤ ਵਿਅਕਤੀ ਨੇ ਕਿਹਾ ਕਿ ਪ੍ਰਵਾਸੀਆਂ ਵੱਲੋਂ ਗੰਦੇ ਭੋਜਪੂਰੀ ਗਾਣੇ ਲਗਾਏ ਜਾ ਰਹੇ ਸਨ ਅਤੇ ਜਦੋਂ ਉਹਨਾਂ ਨੂੰ ਗਾਣੇ ਬਦਲਣ ਲਈ ਕਿਹਾ ਗਿਆ ਤਾਂ ਇਸ ਦੌਰਾਨ ਪ੍ਰਵਾਸੀ ਵਿਅਕਤੀਆਂ ਵੱਲੋਂ ਉਹਨਾਂ ਨਾਲ ਘੁੱਟ ਮਾਰ ਕੀਤੀ ਗਈ। ਉੱਥੇ ਹੀ ਪੀੜਿਤ ਵਿਅਕਤੀ ਨੇ ਪੁਲਿਸ ਤੋਂ ਮੀਡੀਆ ਦੇ ਜ਼ਰੀਏ ਇਨਸਾਫ ਦੀ ਗੁਹਾਰ ਲਗਾਈ।
ਦੂਜੇ ਪਾਸੇ ਇਸ ਮਾਮਲੇ ਚ ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਜੀਠਾ ਰੋਡ ਬਾਈਪਾਸ ਤੇ ਰਾਮ ਨਗਰ ਕਲੋਨੀ ਇਲਾਕੇ ਦੇ ਵਿੱਚ ਗੁਆਂਡੀਆਂ ਵੱਲੋਂ ਘਰੇਲੂ ਗੱਲ ਨੂੰ ਲੈ ਕੇ ਕਲੇਸ਼ ਹੋਇਆ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ |

Comment here

Verified by MonsterInsights