ਬਟਾਲਾ ਦੇ ਰਹਿਣ ਵਾਲੇ ਦੀਪਕ ਕੁਮਾਰ ਜਿਸਨੇ ਦੋ ਦਿਨ ਪਹਿਲਾਂ ਹੀ ਬਟਾਲਾ ਦੇ ਸੰਜੈ ਲਾਟਰੀ ਸਟਾਲ ਤੋਂ 100 ਰੁਪਏ ਦੀ ਲਾਟਰੀ ਟਿਕਟ ਖਰੀਦੀ ਜਿਸ ਵਿਚੋਂ 15 ਲੱਖ ਦਾ ਇਨਾਮ ਲੱਗ ਗਿਆ ਜਿਸਤੋ ਬਾਅਦ ਦੀਪਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਦੀਪਕ ਨੇ ਕਿਹਾ ਕਿ ਰੱਬ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ ਇਕ ਰੁਪਏ ਦਾ ਕਰੋੜ ਵੀ ਬਣਾ ਸਕਦਾ ਹੈ ਉਸਨੇ ਕਿਹਾ ਕਿ ਉਹ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਇਹਨਾਂ ਪੈਸਿਆਂ ਨੂੰ ਜਰੂਰਤ ਵਾਲੀ ਜਗ੍ਹਾ ਖਰਚ ਕਰਨਗੇ | ਓਥੇ ਹੀ ਉਸਦੇ ਦੋਸਤ ਨੇ ਕਿਹਾ ਕਿ ਇਨਾਮ ਲੱਗਣ ਤੋਂ ਬਾਅਦ ਦੀਪਕ ਨੇ ਸਭ ਤੋਂ ਪਹਿਲਾਂ ਉਸਨੂੰ ਫੋਨ ਕੀਤਾ ਹੁਣ ਤਾਂ ਪਾਰਟੀ ਕਰਨਗੇ ਓਥੇ ਸੰਜੈ ਲਾਟਰੀ ਸਟਾਲ ਦੇ ਮਾਲਿਕ ਨੇ ਕਿਹਾ ਕਿ ਉਹਨਾਂ ਦੇ ਸਟਾਲ ਤੋਂ ਕਰੋੜਾਂ ਸਮੇਤ ਲੱਖਾਂ ਦੇ ਕਈ ਇਨਾਮ ਲੱਗੇ ਹਨ |
ਰੱਬ ਜਦੋ ਵੀ ਦਿੰਦਾ ਛੱਪੜ ਪਾੜ ਕੇ ਦਿੰਦਾ ਹੈ,100 ਰੁਪਏ ਦੀ ਲਾਟਰੀ ਵਿਚੋਂ ਨਿਕਲਿਆ 15 ਲੱਖ ਰੁਪਏ ਦਾ ਇਨਾਮ

Related tags :
Comment here