ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਪਿੰਡ ਰਾਮੂਵਾਲ ਵਿੱਖੇ ਕੱਲ ਲੋਹੜੀ ਦੇ ਤਿਊਹਾਰ ਤੇ ਦੋ ਧਿਰਾਂ ਵਿੱਚ ਆਪਸ ਵਿੱਚ ਝਗੜੇ ਦੇ ਚੱਲਦੇ ਇੱਟਾਂ ਰੋੜੇ ਦੇ ਨਾਲ ਇੱਕ ਦੂਜੇ ਦੇ ਘਰਾ ਵਿੱਚ ਭਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੋਵੇਂ ਧਿਰਾਂ ਵਲੋਂ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਲੋਹੜੀ ਵਾਲ਼ੇ ਸਾਡੇ ਬੱਚੇ ਪਤੰਗਾਂ ਉਡਾ ਰਹੇ ਸਨ ਚਲੋ ਸਾਡੇ ਬੱਚਿਆਂ ਦੀ ਗਵਾਂਢੀਆਂ ਵੱਲੋਂ ਬੋ ਕੀਤੀ ਗਈ ਤੇ ਗਵਾਂਡੀਆਂ ਨੇ ਬੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਸਾਡੇ ਬੱਚਿਆਂ ਨੇ ਉਹਨਾਂ ਦੀ ਪਤੰਗ ਨੂੰ ਬੋ ਕੀਤੀ ਤਾਂ ਸਾਡੇ ਬੱਚਿਆਂ ਨੇ ਬੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸਦੇ ਚਲਦੇ ਦੋਵਾਂ ਵਿੱਚ ਬਹਿਸਬਾਜੀ ਸ਼ੁਰੂ ਹੋ ਗਈ ਤੇ ਸਾਡੇ ਗਵਾਂਡੀਆਂ ਨੇ ਇਸੇ ਰੰਜਿਸ਼ ਨੂੰ ਲੈ ਕੇ ਸਾਡੇ ਘਰ ਵਿੱਚ ਇੱਟਾਂ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਤੇ ਸਾਡੇ ਘਰ ਵਿੱਚ ਕਾਫੀ ਭੰਨ ਤੋੜ ਕੀਤੀ ਗਈ ਉੱਥੇ ਹੀ ਦੂਜੀ ਧਿਰ ਰੋਲੋ ਕਿਹਾ ਗਿਆ ਕਿ ਸਾਡੇ ਗਵਾਂਡੀਆਂ ਦੇ ਮੁੰਡਿਆਂ ਨੇ ਸਾਡੇ ਘਰ ਵਿੱਚ ਆ ਕੇ ਇੱਟਾਂ ਰੋੜੇ ਚ ਲਾਏ ਤੇ ਸਾਡੀ ਮੋਟਰਸਾਈਕਲ ਤੋੜ ਤੀ ਤੇ ਹੋਰ ਵੀ ਘਰਦਾ ਸਮਾਨ ਤੋੜ ਦਿੱਤਾ ਅਸੀਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਉੱਥੇ ਹੀ ਦੋਵਾਂ ਧਿਰਾਂ ਵੱਲੋਂ ਪੂਰੀ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ।
ਇਸ ਮੌਕੇ ਪੁਲਿਸ ਚੌਂਕੀ ਖਾਸਾ ਦੇ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਅਸੀਂ ਮੌਕੇ ਤੇ ਆਪਣੇ ਪੁਲਿਸ ਅਧਿਕਾਰੀ ਭੇਜੇ ਸੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਹੈ ਜੋ ਵੀ ਬਿਆਨ ਲਿਖਾਣਗੇ ਉਸ ਹਿਸਾਬ ਨਾਲ ਬੰਦੀ ਕਾਰਵਾਈ ਕੀਤੀ ਜਾਵੇਗੀ |
Comment here