ਅੰਮ੍ਰਿਤਸਰ ਤੋਂ ਅਜਨਾਲਾ ਰੋਡ ਤੇ ਮੋਟਰਸਾਈਕਲ ਤੇ ਜਾ ਰਹੇ ਇਕ ਕਰੀਬ 18 ਸਾਲਾ ਨੌਜਵਾਨ ਪਵਨ ਦੀ ਗਲੇ ਵਿੱਚ ਚਾਈਨਾ ਡੋਰ ਫਿਰਨ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕ ਨੌਜਵਾਨ ਮੋਟਰਸਾਈਕਲ ਉਪਰ ਜਾ ਰਿਹਾ ਸੀ ਅਚਾਨਕ ਚਾਈਨਾ ਡੋਰ ਨੇ ਉਸ ਨੂੰ ਲਪੇਟ ਵਿੱਚ ਲੈ ਲਿਆ ਜਿਸ ਨਾਲ ਉਸ ਦਾ ਗਲਾਂ ਕੱਟਿਆ ਗਿਆ ਜਿਸ ਨੂੰ ਤੁਰੰਤ ਅਜਨਾਲਾ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋ ਨੌਜਵਾਨ ਨੂੰ ਮ੍ਰਿਤਕ ਐਲਾਨ ਦਿਤਾ ਗਿਆ|
ਇਸ ਮੌਕੇ ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਪਰਿਵਾਰ ਨੇ ਦੱਸਿਆ ਕੀ ਪਵਨ ਘਰੋਂ ਗਿਆ ਸੀ ਪਤਾ ਲਗਾ ਕੀ ਉਸ ਦੇ ਚਾਈਨਾ ਡੋਰ ਗਲੇ ਤੇ ਫਿਰ ਗਈ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ, ਓਹਨਾ ਮੰਗ ਕੀਤੀ ਕੀ ਚਾਈਨਾ ਡੋਰ ਨੂੰ ਪੂਰਨ ਤੌਰ ਤੇ ਬੈਨ ਕੀਤਾ ਜਾਵੇ |
Comment here