ਅੰਮ੍ਰਿਤਸਰ ਦੇ ਸਾਹਿਬਜ਼ਾਦਾ ਜੁਝਾਰ ਐਵਨਿਊ ਦੇ ਵਿੱਚ ਇੱਕ ਕੋਠੀ ਦੇ ਵਿੱਚ ਬਲਾਸਟ ਹੋਣ ਖਬਰਾਂ ਸਾਹਮਣੇ ਆ ਰਹੀਆਂ ਹਨ | ਘਰ ਦੇ ਵਿੱਚ ਬਲਾਸਟ ਹੋਇਆ ਹੈ ਜਾਂ ਫਿਰ ਕੋਈ ਹੋਰ ਘਟਨਾ ਵਾਪਰੀ ਹੈ ਇਸ ਸੰਬੰਧ ਵਿੱਚ ਪੁਲਿਸ ਵੀ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ | ਜਦ ਪੁਲਿਸ ਨੂੰ ਇਸ ਸਬੰਧ ਵਿੱਚ ਸਵਾਲ ਕੀਤਾ ਗਿਆ ਤਾਂ ਪੁਲਿਸ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਵਿੱਚ ਭਗਵੰਤ ਮਾਨ ਸੀਐਮ ਦੀ ਫੇਰੀ ਨੂੰ ਲੈ ਕੇ ਇਹ ਬਲਾਸਟ ਦੀ ਘਟਨਾ ਸਾਹਮਣੇ ਆਈ ਹੈ। ਜਿਸ ਰੋਡ ਤੋਂ ਭਗਵੰਤ ਮਾਨ ਸੀਐਮ ਨੇ ਲੰਘਣਾ ਸੀ ਉਸੇ ਰੋਡ ਤੇ ਰਸਤੇ ਦੇ ਵਿੱਚ ਇਹ ਕੋਠੀ ਦੇ ਵਿੱਚ ਬਲਾਸਟ ਹੋਣ ਦੀ ਘਟਨਾ ਦਾ ਪਤਾ ਲੱਗਾ ਹੈ।ਡੀ.ਸੀ.ਪੀ ਹਰਪ੍ਰੀਤ ਸਿੰਘ ਮੰਡੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਰਦਾਰ ਜੁਝਾਰ ਸਿੰਘ ਐਵਨਿਊ ਤੋਂ ਇੱਕ ਘਰ ਤੋਂ ਉਹਨਾਂ ਨੂੰ 112 ਤੇ ਕਾਲ ਆਈ ਸੀ ਕੀ ਧਮਾਕਾ ਹੋਇਆ ਹੈ। ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਉਸ ਘਰ ਵਿੱਚ ਪਹੁੰਚੇ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਇੱਕ ਦਾਰੂ ਦੀ ਬੋਤਲ ਟੁੱਟੀ ਸੀ, ਜਿਸ ਕਰਕੇ ਧਮਾਕੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਡੀ,ਸੀ,ਪੀ ਹਰਪ੍ਰੀਤ ਸਿੰਘ ਮੰਡੇਰ ਨੇ ਸਪਸ਼ਟ ਕੀਤਾ ਹੈ ਕਿ ਜੁਝਾਰ ਸਿੰਘ ਐਵਨਿਊ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਧਮਾਕਾ ਨਹੀਂ ਹੋਇਆ ਅਤੇ ਮਕਾਨ ਮਾਲਕ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਵੱਲੋਂ 112 ਤੇ ਕਾਲ ਨਈ ਕੀਤੀ ਗਈ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਧਮਾਕਾ ਨਹੀਂ ਹੋਇਆ।
ਪਰਿਵਾਰ ਦੇ ਮੁਤਾਬਿਕ ਸਾਡੇ ਘਰ ਕੋਈ ਧਮਾਕਾ ਨਹੀਂ ਹੋਇਆ ਤੇ ਨਾ ਹੀ ਅਸੀਂ ਕਿਸੇ ਪੁਲਿਸ ਨੂੰ ਕੰਪਲੇਂਟ ਕੀਤੀ ਹੈ। ਪਰ ਪੁਲਿਸ ਦਾ ਕਹਿਣਾ ਕਿ 112 ਤੇ ਕਾਲ ਆਈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਸੱਚ ਬੋਲ ਰਹੀ ਹੈ ਜਾਂ ਘਰ ਦੇ ਮਾਲਕ ਸੱਚ ਬੋਲ ਰਹੇ ਹਨ।
Comment here