ਮੌਕੇ ਦੇ ਚਸ਼ਮਦੀਦ ਦੇ ਅਨੁਸਾਰ ਡੀ.ਸੀ ਡਬਲਯੂ ਕਲੋਨੀ ਪਟਿਆਲਾ ਦੇ ਵਿੱਚ ਕੱਲ ਦੇਰ ਰਾਤ 10:30 ਵਜੇ ਦੇ ਕਰੀਬ ਉਹ ਆਪਣੇ ਗੁਆਂਡੀਆਂ ਦੇ ਨਾਲ ਲੋਹੜੀ ਮਨਾ ਰਹੇ ਸਨ ਤਾਂ ਇਨੇ ਨੂੰ ਇੱਕ ਤੇਜ਼ ਰਫਤਾਰ ਗੱਡੀ ਉਹਨਾਂ ਦੇ ਵੱਲ ਆ ਗਈ ਅਤੇ ਇਸ ਗੱਡੀ ਨੇ ਬੱਚਿਆਂ ਸਮੇਤ ਬਜ਼ੁਰਗ ਤੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਜਿਸ ਦੇ ਵਿੱਚ ਇੱਕ ਅਤੁਲ ਨਮਕ ਵਿਅਕਤੀ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ।ਫਿਲਹਾਲ ਮੌਕੇ ਦੇ ਉੱਪਰ ਗੱਡੀ ਚਾਲਕ ਨੂੰ ਤਾਂ ਫੜ ਲਿਆ ਗਿਆ ਪਰ ਉਸ ਦੇ ਨਾਲ ਦੇ ਸਾਥੀ ਮੌਕੇ ਦੇ ਉੱਪਰੋਂ ਭੱਜ ਗਏ। ਪੁਲਿਸ ਨੇ ਮਿਰਤਕ ਅਤੁਲ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਦੇ ਉੱਪਰ ਮਾਮਲਾ ਦਰਜ ਕਰ ਲਿਆ ਹੈ।