ਜਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਰੇਲਵੇ ਰੋਡ ਵਿੱਚ ਸਥਿਤ ਬੜੋਦਾ ਬੈਂਕ ਦੇ ਕੈਸ਼ੀਅਰ ਤੇ ਕੁਝ ਲੋਕਾਂ ਵੱਲੋਂ ਉਹਨਾਂ ਦੇ ਕਰੋੜਾਂ ਰੁਪਏ ਹੜਪਨ ਦਾ ਦੋਸ਼ ਲਗਾਇਆ ਜਾ ਰਿਹਾ ਹੈ । ਦੂਜੇ ਪਾਸੇ ਬੈਂਕ ਦਾ ਕਹਿਣਾ ਹੈ ਕਿ ਕੈਸ਼ੀਅਰ ਨੌਕਰੀ ਛੱਡ ਕੇ ਫਰਾਰ ਹੋ ਚੁੱਕਿਆ ਹੈ ਜੱਦਕਿ ਪਿੰਡ ਵਿੱਚ ਰਹਿ ਰਹੇ ਕੈਸ਼ੀਅਰ ਦੇ ਪਿਓ ਦਾ ਕਹਿਣਾ ਹੈ ਕਿ ਸਾਨੂੰ ਉਸ ਦੇ ਫਰਾਡ ਬਾਰੇ ਕੋਈ ਜਾਣਕਾਰੀ ਨਹੀਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕੈਸ਼ੀਅਰ ਨੇ ਇਹ ਪੈਸੇ ਸ਼ਾਇਦ ਗੈਬਲਿੰਗ ਵਿੱਚ ਉਡਾ ਦਿੱਤੇ ਹਨ।
ਕੈਸ਼ੀਅਰ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਰੂਹੀ ,ਕੁਲਦੀਪ ਕੌਰ ਅਤੇ ਰਜੇਸ਼ ਕੁਮਾਰ ਅਨੁਸਾਰ ਕੈਸ਼ੀਅਰ ਤਲਜਿੰਦਰ ਸਿੰਘ ਜੋ ਕਿ ਲੋਕਾਂ ਦੇ ਪੈਸੇ ਲੈ ਲੈਂਦਾ ਸੀ ਪਰ ਉਹਨਾਂ ਦੇ ਖਾਤੇ ਵਿੱਚ ਜਮਾ ਨਹੀਂ ਕਰਵਾਉਂਦਾ ਸੀ। ਜਦੋਂ ਲੋਕਾਂ ਨੂੰ ਮੈਸੇਜ ਨਹੀਂ ਸੀ ਆਂਦਾ ਉਹ ਬੈਂਕ ਨਾਲ ਸੰਪਰਕ ਕਰਦੇ ਸੀ ਤਾਂ ਉਸ ਦਾ ਜਵਾਬ ਹੁੰਦਾ ਸੀ ਕਿ ਉਹਨਾਂ ਦੇ ਨਾਂ ਤੇ ਐਫ ਡੀ ਕਰਵਾ ਦਿੱਤੀ ਗਈ ਹੈ। ਜਦੋਂ ਸ਼ਿਕਾਇਤਾਂ ਜਿਆਦਾ ਆਉਣ ਲੱਗ ਪਈਆਂ ਤਾਂ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਕੈਸ਼ੀਅਰ ਪੈਸੇ ਤਾਂ ਲੈ ਲੈਂਦਾ ਸੀ ਪਰ ਉਹਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਜਮਾ ਕਰਵਾਉਂਦਾ ਸੀ। ਇਸ ਠੱਗੀ ਦਾ ਸ਼ਿਕਾਰ ਕਈ ਗਰੀਬ ਲੋਕ ਵੀ ਹੋਏ ਜਿਨਾਂ ਨੇ ਅੱਜ ਬੈਂਕ ਤੇ ਬਾਹਰ ਖੜੇ ਹੋ ਕੇ ਰੋਸ਼ ਕੀਤਾ ਅਤੇ ਕਿਹਾ ਕਿ ਸਾਨੂੰ ਸਾਡੀ ਮਿਹਨਤ ਦੀ ਕਮਾਈ ਦੇ ਪੈਸੇ ਵਾਪਸ ਦਵਾਏ ਜਾਣ। ਦੂਜੇ ਪਾਸੇ ਕੈਸ਼ੀਅਰ ਦੇ ਪਿਤਾ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਆਪ ਵੀ 32 ਸਾਲ ਨੌਕਰੀ ਕੀਤੀ ਹੈ ਅਤੇ ਆਪਣੀ ਪੈਨਸ਼ਨ ਨਾਲ ਆਪਣਾ ਅਤੇ ਆਪਣੀ ਪਤਨੀ ਦਾ ਗੁਜ਼ਾਰਾ ਕਰ ਰਿਹਾ ਹੈ ਉਹਨਾਂ ਨੂੰ ਆਪਣੇ ਪੁੱਤਰ ਦੇ ਫਰੋਡ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਸ ਨਾਲ ਕੋਈ ਰਿਸ਼ਤਾ ਹੈ। ਪੀੜਤ ਲੋਕਾਂ ਅਨੁਸਾਰ ਇਸ ਸਬੰਧੀ ਐਸਐਸਪੀ ਬਟਾਲਾ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।
ਲੋਕਾਂ ਦੇ ਡੇਢ ਕਰੋੜ ਲੈ ਕੇ ਫਰਾਰ ਹੋ ਗਿਆ ਸਰਕਾਰੀ ਬੈਂਕ ਦਾ ਕੈਸ਼ੀਅਰ
Related tags :
Comment here