ਸ਼ਹਿਰ ਵਿੱਚ ਤਿੱਬੜੀ ਰੋਡ ਤੇ ਸਥਿਤ ਭਾਈ ਲਾਲੋ ਚੌਂਕ ਦੇ ਨਿਰਮਾਣ ਨੂੰ ਲੈ ਕੇ ਨੌਜਵਾਨ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿੱਧੇ ਸਿੱਧੇ ਆਮ ਆਦਮੀ ਪਾਰਟੀ ਦੇ ਪ੍ਰਭਾਵ ਹੇਠ ਕੰਮ ਕਰਦੇ ਹੋਏ ਵਿਕਾਸ ਵਿੱਚ ਰੋੜਾ ਅਟਕਾਉਣ ਦੇ ਦੋਸ਼ ਲਗਾਏ ਹਨ। ਦੱਸ ਦਈਏ ਕਿ ਕਾਂਗਰਸ ਦੇ ਕਬਜ਼ੇ ਵਾਲੀ ਨਗਰ ਕੌਂਸਲ ਵੱਲੋਂ ਤਿਬੜੀ ਰੋਡ ਵਿਖੇ ਭਾਈ ਲਾਲੋ ਚੌਂਕ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ 10 ਦਿਨ ਪਹਿਲਾਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਸੀ। ਚੌਂਕ ਲਈ ਲਗਭਗ 20 ਫੁੱਟੀ ਚੌੜਾ ਅਤੇ ਚਾਰ ਫੁਟੀ ਡੂੰਘਾ ਗੋਲਾਕਾਰ ਟੋਇਆ ਪੁੱਟਿਆ ਗਿਆ ਸੀ ਜਿਸ ਵਿੱਚ ਬੀਤੇ ਦਿਨ ਕਿਸੇ ਨੇ ਜੇਸੀਬੀ ਮਸ਼ੀਨ ਨਾਲ ਮਿੱਟੀ ਪਾ ਕੇ ਭਰਨ ਦੀ ਕੋਸ਼ਿਸ਼ ਕੀਤੀ ਸੀ , ਦੋਸ਼ ਲਗਾਇਆ ਗਿਆ ਸੀ ਕਿ ਮਿੱਟੀ ਪਾਉਣ ਵਾਲੇ ਨੇ ਚੌਂਕ ਵਿੱਚ ਲੱਗੇ ਕੈਮਰਿਆਂ ਦਾ ਮੂੰਹ ਵੀ ਮੋੜ ਦਿੱਤਾ ਸੀ ਤਾਂ ਜੋ ਉਸ ਦੀ ਪਹਿਚਾਨ ਨਾ ਹੋ ਸਕੇ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾਹੜਾ , ਕਾਂਗਰਸੀ ਕੌਂਸਲਰਾਂ ਅਤੇ ਰਾਮਗੜੀਆ ਬਰਾਦਰੀ ਦੇ ਲੋਕਾਂ ਵੱਲੋਂ ਪਾਹੜਾ ਸਮਰਥਕਾਂ ਦੇ ਨਾਲ ਚੌਂਕ ਵਿੱਚ ਧਰਨਾ ਦਿੱਤਾ ਗਿਆ । ਦੇਰ ਸ਼ਾਮ ਐਮਐਲਏ ਬਰਿੰਦਰ ਪਾਹੜਾ ਨੇ ਆ ਕੇ ਚੌਂਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਤੇ ਦੇਰ ਰਾਤ ਤੱਕ ਬੈਠ ਕੇ ਇੱਕ ਦਿਨ ਵਿੱਚ ਹੀ ਚੌਂਕ ਬਣਵਾ ਦਿੱਤਾ। ਐਮਐਲਏ ਪਾਹੜਾ ਦਾ ਦਾਅਵਾ ਹੈ ਕਿ ਚੌਂਕ ਬਣਨ ਨਾਲ ਇਲਾਕੇ ਦੀ ਟਰੈਫਿਕ ਵਿਵਸਥਾ ਤੇ ਕੰਟਰੋਲ ਹੋ ਜਾਏਗਾ ਪਰ ਪ੍ਰਸ਼ਾਸਨ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿ ਤੇ ਇਸ ਕੰਮ ਵਿੱਚ ਰੋੜਾ ਅਟਕਾ ਰਿਹਾ ਹੈ।
ਨੌਜਵਾਨ ਕਾਂਗਰਸੀ ਐਮ.ਐਲ.ਏ ਬਰਿੰਦਰ ਪਾਹੜਾ ਇੱਕ ਵਾਰ ਫਿਰ ਜਿਲਾ ਅਧਿਕਾਰੀਆਂ ਤੇ ਦਹਾੜਿਆ
January 13, 20250
Related Articles
March 17, 20200
कोरोना वायरस के कारण दुकानदारों ने मुर्गे को ज़िंदा जंगल में छोड़ा !
कोरोना वायरस के कारण दुकानदारों ने मुर्गे को ज़िंदा जंगल में छोड़ा !
भारत में कोरोना वायरस से संक्रमित लोगो की संख्या 84 से बढ़कर 130 हो गई है "फ़िलहाल कोरोना वायरस के कारण भारत के सभी राज्यों में स्कूल
Read More
November 9, 20210
ICC ਤੇ ਕ੍ਰਿਕਟ ਬੋਰਡਾਂ ‘ਤੇ ਭੜਕੇ ਰਵੀ ਸ਼ਾਸਤਰੀ, ਕਿਹਾ- ‘ਖਿਡਾਰੀ ਵੀ ਇਨਸਾਨ ਹਨ, ਉਹ ਪੈਟਰੋਲ ‘ਤੇ ਨਹੀਂ ਚਲਦੇ’
ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਉਣ ਵਾਲੇ ਸਮੇਂ ਵਿੱਚ ਕ੍ਰਿਕਟ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC
Read More
August 23, 20220
ਆਸ਼ੂ ਦੀ ਕੋਰਟ ‘ਚ ਪੇਸ਼ੀ ਅੱਜ, ਦੇਰ ਰਾਤ ਵਿਗੜੀ ਤਬੀਅਤ, ਵਿਜੀਲੈਂਸ ਦੀ ਜਾਂਚ ‘ਚ ਹੋਏ ਵੱਡੇ ਖੁਲਾਸੇ
ਵਿਜੀਲੈਂਸ ਟੀਮ ਨੇ ਫੂਡ ਟਰਾਂਸਪੋਰਟ ਟੈਂਡਰ ਘਪਲੇ ਦੇ ਦੋਸ਼ ‘ਚ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਅਦਾਲਤ ‘ਚ ਪੇਸ਼ ਕਰੇਗੀ। ਦੇਰ ਰਾਤ ਆਸ਼ੂ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਬਿਊਰੋ ‘ਚ ਦਵਾਈ ਦ
Read More
Comment here