News

ਕਿਸਾਨਾਂ ਵੱਲੋਂ ਲੋਹੜੀ ਦੇ ਮੌਕੇ ਤੇ ਖੇਤੀ ਖਰੜੇ ਦੀਆਂ ਕਾਪੀਆਂ ਫੂਕੀਆਂ , ਮੋਦੀ ਸਰਕਾਰ ਖ਼ਿਲਾਫ਼ ਜੰਮਕੇ ਕੱਢੀ ਭੜਾਸ

ਜਿੱਥੇ ਅੱਜ ਪੂਰੇ ਦੇਸ਼ ਭਰ ਦੇ ਅੰਦਰ ਲੋਹੜੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਨਾਭਾ ਵਿੱਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਸੀ। ਉਸ ਖੇਤੀ ਕਾਨੂੰਨਾਂ ਦਾ ਖੜਦਾ ਬੀਤੀ 25 ਨਵੰਬਰ ਨੂੰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਕਿ ਇਸ ਖੇਤੀ ਕਾਨੂੰਨਾਂ ਦੀਆਂ ਨੀਤੀਆਂ ਦੱਸ ਕੇ ਪੰਜਾਬ ਵਿੱਚ ਮੁੜ ਲਾਗੂ ਕੀਤਾ ਜਾਵੇ। ਜਿਸ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਸ ਕਾਲੇ ਕਾਨੂੰਨਾਂ (ਖਰੜੇ) ਦੀਆਂ ਕਾਪੀਆਂ ਨੂੰ ਫੂਕ ਕੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਕੇਂਦਰ ਦੀ ਮੋਦੀ ਸਰਕਾਰ ਟੇਢੇ ਢੰਗ ਦੇ ਨਾਲ ਮੁੜ ਤੋਂ ਉਸ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਖੜਦਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਦੇ ਵਿੱਚ ਇਹ ਨੀਤੀਆਂ ਹਨ ਅਤੇ ਇਸ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ। ਜਿਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਨਾਭਾ ਦੇ ਵਿੱਚ ਇਸ ਕਾਲੇ ਕਾਨੂੰਨ ਖਰੜੇ ਦੀਆਂ ਕਾਪੀਆਂ ਲੋਹੜੀ ਦੇ ਤਿਉਹਾਰ ਵਾਲੇ ਦਿਨ ਫੂਕ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਂਸ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਏ ਹਾਂ। ਸਾਡਾ ਕੋਈ ਵੀ ਦਿਨ ਤਿਉਹਾਰ ਅਸੀ ਘਰਾਂ ਦੇ ਵਿੱਚ ਨਹੀਂ ਮਨਾਉਂਦੇ। ਭਾਵੇਂ ਕਿ ਅੱਜ ਲੋਹੜੀ ਦਾ ਤਿਉਹਾਰ ਹੈ। ਭਾਵੇਂ ਲੋਹੜੀ ਹੋਵੇ ਭਾਵੇਂ ਦਿਵਾਲੀ ਅਸੀਂ ਤਿਉਹਾਰ ਵਾਲੇ ਵੀ ਇਹਨਾਂ ਦਾ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ। ਕੇਂਦਰ ਦੇ ਵੱਲੋਂ ਰੱਦ ਕੀਤੇ ਗਏ ਤਿੰਨ ਖੇਤੀ ਗੱਲਾਂ ਨੂੰ ਮੁੜ ਤੋਂ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦਾਵਾਂਗੇ। ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ ਕੋਈ ਵੱਡਾ ਸੰਘਰਸ਼ ਵੀ ਉਲੀਕਣਾ ਪਵੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ।
ਇਸ ਮੌਕੇ ਵੱਖ-ਵੱਖ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਵਿੰਦਰ ਸਿੰਘ ਸਾਲੂਵਾਲ, ਰਜਿੰਦਰ ਸਿੰਘ ਕਕਰਾਲਾ ਕਿਸਾਨ ਆਗੂ, ਖੇਤੀਬਾੜੀ ਕਿਸਾਨ ਵਿਕਾਸ ਫਰੰਟ ਦੇ ਆਗੂ ਜਗਪਾਲ ਸਿੰਘ ਉਧਾ, ਕਿਸਾਨ ਆਗੂ ਨਿਰਮਲ ਸਿੰਘ, ਕਿਸਾਨ ਆਗੂ ਜਗਜੀਤ ਸਿੰਘ ਮੋਹਲਗੁਆਰਾ ਨੇ ਕਿਹਾ ਕਿ ਹੁਣ ਕੇਂਦਰ ਦੀ ਮੋਦੀ ਸਰਕਾਰ ਟੇਢੇ ਢੰਗ ਦੇ ਨਾਲ ਮੁੜ ਤੋਂ ਉਸ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਖੜਦਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਦੇ ਵਿੱਚ ਇਹ ਨੀਤੀਆਂ ਹਨ ਅਤੇ ਇਸ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ। ਜਿਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਨਾਭਾ ਦੇ ਵਿੱਚ ਇਸ ਕਾਲੇ ਕਾਨੂੰਨ ਖਰੜੇ ਦੀਆਂ ਕਾਪੀਆਂ ਲੋਹੜੀ ਦੇ ਤਿਉਹਾਰ ਵਾਲੇ ਦਿਨ ਫੂਕ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਂਸ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਏ ਹਾਂ। ਸਾਡਾ ਕੋਈ ਵੀ ਦਿਨ ਤਿਉਹਾਰ ਅਸੀ ਘਰਾਂ ਦੇ ਵਿੱਚ ਨਹੀਂ ਮਨਾਉਂਦੇ। ਭਾਵੇਂ ਕਿ ਅੱਜ ਲੋਹੜੀ ਦਾ ਤਿਉਹਾਰ ਹੈ। ਭਾਵੇਂ ਲੋਹੜੀ ਹੋਵੇ ਭਾਵੇਂ ਦਿਵਾਲੀ ਅਸੀਂ ਤਿਉਹਾਰ ਵਾਲੇ ਵੀ ਇਹਨਾਂ ਦਾ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ। ਕੇਂਦਰ ਦੇ ਵੱਲੋਂ ਰੱਦ ਕੀਤੇ ਗਏ ਤਿੰਨ ਖੇਤੀ ਗੱਲਾਂ ਨੂੰ ਮੁੜ ਤੋਂ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦਾਵਾਂਗੇ। ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ ਕੋਈ ਵੱਡਾ ਸੰਘਰਸ਼ ਵੀ ਉਲੀਕਣਾ ਪਵੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ।

Comment here

Verified by MonsterInsights