News

ਰਾਮ ਦੇ ਰੰਗ ਵਿੱਚ ਰੰਗਿਆ ਗੁਰਦਾਸਪੁਰ ਸ਼ਹਿਰ ਹਰ ਪਾਸੇ ਨਜ਼ਰ ਆਏ ਕੇਸਰੀ ਝੰਡੇ

ਪੂਰੇ ਦਾ ਪੂਰਾ ਗੁਰਦਾਸਪੁਰ ਸ਼ਹਿਰ ਅੱਜ ਪ੍ਰਭੂ ਸ਼੍ਰੀ ਰਾਮ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਅਯੋਧਿਆ ਵਿਖੇ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਦਿਹਾੜੇ ਦੀ ਪਹਿਲੀ ਵਰੇਗੰਡ ਤੇ ‌ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਜੋ ਕੱਦਾਂ ਵਾਲੀ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਮਾਈ ਦੇ ਤਲਾਬ ਮੰਦਰ ਵਿਖੇ ਖਤਮ ਹੋਈ । ਸ਼ੋਭਾ ਯਾਤਰਾ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਪੂਰਾ ਸ਼ਹਿਰ ਗੂੰਜ ਉੱਠਿਆ ਅਤੇ ਸ਼ਹਿਰ ਦੀ ਹਰ ਦੁਕਾਨ ਅਤੇ ਘਰ ਦੇ ਚੁਬਾਰੇ ਤੇ ਕੇਸਰੀ ਝੰਡੇ ਨਜ਼ਰ ਆ ਰਹੇ ਸਨ। ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੇ ਤਮਾਮ ਰਾਜਨੀਤਿਕ ,ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੀਆਂ ਆਗੂ ਹਾਜ਼ਰ ਸਨ। ਪੁਲਿਸ ਲਾਈਨ ਦੇ ਬਾਹਰ ਡੀਐਸਪੀ ਅਤੇ ਐਸਐਚ ਓ ਸਿਟੀ ਵੱਲੋਂ ਵੀ ਸ਼ੋਭਾ ਯਾਤਰਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸ਼ੋ ਬਾਈ ਯਾਤਰਾ ਦੇ ਸਵਾਗਤ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ਼ਰਧਾਲੂਆਂ ਲਈ ਖਾਣ ਪੀਣ ਦੀਆਂ ਵਸਤੂਆਂ ਦੇ ਸਟਾਲ ਵੀ ਲਗਾਏ ਗਏ ਸਨ। ਅਯੋਧਿਆ ਧਾਮ ਤੋਂ ਆਈ ਸ਼੍ਰੀ ਰਾਮ ਦੀ ਮੂਰਤੀ ਪਾਲਕੀ ਵਿੱਚ ਬਿਰਾਜਮਾਨ ਸੀ ਜਿਸ ਦੇ ਅੱਗੇ ਨਤਮਸਤਕ ਹੋ ਕੇ ਸ਼ਰਧਾਲੂਆਂ ਨੇ ਆਸ਼ੀਰਵਾਦ ਲਿਆ । ਕੇਸਰੀ ਪਗੜੀਆਂ ਬੰਨ ਕੇ ਬੁਲੇਟ ਚਲਾ ਰਹੀਆਂ ਲੜਕੀਆਂ ਵੀ ਸ਼ੋਭਾ ਯਾਤਰਾ ਦਾ ਇੱਕ ਵੱਖਰਾ ਆਕਰਸ਼ਣ ਬਣ ਰਹੀਆਂ ਸਨ। ਸ਼ੋਭਾ ਯਾਤਰਾ ਦੌਰਾਨ ਮੀਲਾਂ ਦੂਰ ਤੱਕ ਕੇਸਰੀ ਰੰਗ ਦੇ ਝੰਡੇ ਲਹਿਰਾਉਂਦੇ ਨਜ਼ਰ ਆ ਰਹੇ ਸਨ।

Comment here

Verified by MonsterInsights